ਇਨਸਾਨੀਅਤ ਦੀ ਕਦਰ ਕਰਨੀ ਸਿੱਖੋ

Finding Peace

ਇਨਸਾਨੀਅਤ ਦੀ ਕਦਰ ਕਰਨੀ ਸਿੱਖੋ

ਇੱਕ ਵਾਰ ਇੱਕ ਨਵਾਬ ਦੀ ਰਾਜਧਾਨੀ ਵਿਚ ਇੱਕ ਫ਼ਕੀਰ ਆਇਆ ਫਕੀਰ ਦਾ ਜੱਸ ਸੁਣ ਕੇ ਪੂਰੀ ਨਵਾਬੀ ਟੌਹਰ ਨਾਲ ਉਹ ਨਵਾਬ ਭੇਟ ਦੇ ਥਾਲ ਲੈ ਕੇ ਉਸ ਫਕੀਰ ਕੋਲ ਪਹੁੰਚਿਆ ਉਦੋਂ ਫਕੀਰ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਨਵਾਬ ਨੂੰ ਬੈਠਣ ਦਾ ਇਸ਼ਾਰਾ ਕੀਤਾ ਜਦੋਂ ਨਵਾਬ ਦਾ ਨੰਬਰ ਆਇਆ ਤਾਂ ਨਵਾਬ ਨੇ ਥਾਲ ਫਕੀਰ ਵੱਲ ਵਧਾ ਦਿੱਤਾ ਭੇਟ ਦੇ ਹੀਰੇ-ਜਵਾਹਰਾਤਾਂ ਦੇ ਭਰੇ ਥਾਲ ਨੂੰ ਫਕੀਰ ਨੇ ਛੂਹਿਆ ਤੱਕ ਨਹੀਂ, ਹਾਂ ਬਦਲੇ ਵਿਚ ਇੱਕ ਸੁੱਕੀ ਰੋਟੀ ਨਵਾਬ ਨੂੰ ਦਿੱਤੀ ਤੇ ਕਿਹਾ, ‘‘ਇਸ ਨੂੰ ਖਾ ਲਓ’’ ਰੋਟੀ ਸਖ਼ਤ ਸੀ, ਨਵਾਬ ਤੋਂ ਚਬਾਈ ਨਹੀਂ ਗਈ ਉਦੋਂ ਫਕੀਰ ਨੇ ਕਿਹਾ, ‘‘ਜਿਵੇਂ ਤੁਹਾਡੀ ਦਿੱਤੀ ਹੋਈ ਚੀਜ਼ ਮੇਰੇ ਕੰਮ ਦੀ ਨਹੀਂ ਉਸੇ ਤਰ੍ਹਾਂ ਮੇਰੀ ਦਿੱਤੀ ਹੋਈ ਚੀਜ਼ ਤੁਹਾਡੇ ਕੰਮ ਦੀ ਨਹੀਂ ਸਾਨੂੰ ਉਹੀ ਲੈਣਾ ਚਾਹੀਦਾ ਹੈ

ਜੋ ਸਾਡੇ ਕੰਮ ਦਾ ਹੋਵੇ ਆਪਣੇ ਕੰਮ ਦਾ ਸਿਹਰਾ ਵੀ ਨਹੀਂ ਲੈਣਾ ਚਾਹੀਦਾ’’ ਨਵਾਬ ਫਕੀਰ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਕਾਫ਼ੀ ਪ੍ਰਭਾਵਿਤ ਹੋਇਆ ਨਵਾਬ ਜਦੋਂ ਜਾਣ ਲੱਗਾ ਤਾਂ ਫਕੀਰ ਵੀ ਦਰਵਾਜ਼ੇ ਤੱਕ ਉਸ ਨੂੰ ਛੱਡਣ ਆਇਆ ਨਵਾਬ ਨੇ ਪੁੱਛਿਆ, ‘‘ਮੈਂ ਜਦੋਂ ਆਇਆ ਸੀ ਉਦੋਂ ਤੁਸੀਂ ਦੇਖਿਆ ਤੱਕ ਨਹੀਂ ਸੀ, ਹੁਣ ਛੱਡਣ ਆ ਰਹੇ ਹੋ?’’ ਫਕੀਰ ਬੋਲਿਆ, ‘‘ਬੇਟਾ, ਜਦੋਂ ਤੁਸੀਂ ਆਏ ਸੀ ਉਦੋਂ ਤੁਹਾਡੇ ਨਾਲ ਹੰਕਾਰ ਸੀ ਹੁਣ ਉਹ ਚੋਲ਼ਾ ਤੁਸੀਂ ਲਾਹ ਦਿੱਤਾ ਹੈ ਹੁਣ ਤੁਸੀਂ ਇਨਸਾਨ ਬਣ ਗਏ ਹੋ ਅਸੀਂ ਇਨਸਾਨੀਅਤ ਦਾ ਆਦਰ ਕਰਦੇ ਹਾਂ’’ ਇੰਨਾ ਸੁਣ ਕੇ ਨਵਾਬ ਨਤਮਸਤਕ ਹੋ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ