ਏਜੰਸੀ
ਗਾਂਧੀਨਗਰ, 13 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਲਈ ਵੱਕਾਰ ਦੀ ਲੜਾਈ ਨਾਲ ਹੀ ਸੱਤਾਧਾਰੀ ਭਾਜਪਾ ਤੇ ਮੁੱਖ ਵਿਰੋਧੀ ਕਾਂਗਰਸ ਲਈ ‘ਕਰੋ ਜਾਂ ਮਰੋ ਦੀ ਜੰਗ’ ਤੇ 2019 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਤੱਕ ਕਰਾਰ ਦਿੱਤੇ ਜਾ ਰਹੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਅੰਤਿਮ ਗੇੜ ‘ਚ ਅੱਜ ਸੂਬੇ ਦੇ ਉੱਤਰੀ ਤੇ ਮੱਧਵਰਤੀ ਖੇਤਰ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ‘ਤੇ ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਪੈਣਗੀਆਂ
ਸ੍ਰੀ ਮੋਦੀ ਖੁਦ ਕੱਲ੍ਹ ਅਹਿਮਦਾਬਾਦ ਦੇ ਰਾਣੀਪ ਖੇਤਰ ‘ਚ ਨਿਸ਼ਾਨ ਸਕੂਲ ਬੂਥ ‘ਤੇ ਵੋਟ ਪਾਉਣਗੇ ਜਦੋਂਕਿ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸ਼ਾਹਪੁਰ ਦੇ ਹਿੰਦੀ ਸਕੂਲ, ਵਿੱਤੀ ਮੰਤਰੀ ਅਰੁਣ ਜੇਤਲੀ ਵੇਜਲਪੁਰ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਰਾਣਪੁਰਾ ‘ਚ ਵੋਟ ਪਾਉਣਗੇ ਜਿਨ੍ਹਾਂ ਸੀਟਾਂ ‘ਤੇ ਕੱਲ੍ਹ ਚੋਣਾਂ ਹੋਣਗੀਆਂ ਉਨ੍ਹਾਂ ‘ਚੋਂ 2012 ਦੀਆਂ ਪਿਛਲੀਆਂ ਚੋਣਾਂ ‘ਚ ਸੱਤਾਧਾਰੀ ਭਾਜਪਾ ਨੇ 52, ਕਾਂਗਰਸ ਨੇ 39 ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਅਜ਼ਾਦ ਨੇ ਇੱਕ-ਇੱਕ ਸੀਟ ਜਿੱਤੀ ਸੀ ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਬੀ. ਬੀ. ਸਵੇਨ ਨੇ ਦੱਸਿਆ ਕਿ ਦੂਜੇ ਗੇੜ ਲਈ ਲਗਭਗ ਦੋ ਲੱਖ ਵੋਟਰ ਕਰਮੀ ਤੇ ਇੱਕ ਲੱਖ ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।