ਵੈਸ਼ਣੋ ਦੇਵੀ ਮੰਦਰ ‘ਚ ਚੱਟਾਨ ਡਿੱਗੀ, ਇੱਕ ਦੀ ਮੌਤ, ਕਈਆਂ ਦੇ ਦਬੇ ਹੋਣ ਦਾ ਖਦਸ਼ਾ

ਵੈਸ਼ਣੋ ਦੇਵੀ। ਮੰਦਰ ਦੇ ਗੇਟ ‘ਤੇ ਚੱਟਾਨ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਟਰੈਡ ‘ਤੇ ਡਿੱਗੀ ਚੱਟਾਨ ਦੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਹ ਹਾਦਸੇ ਵੈਸ਼ੋਣੋ ਦੇਵੀ ਮੰਦਰ ਦੇ ਗੇਟ ਨੰਬਰ 3 ‘ਤੇ ਕੋਲ ਹੋਇਆ। ਉਧਰ ਹਾਦਸੇ ‘ਚ ਮਰਨ ਵਾਲਾ ਸਕਸ਼ ਸੀਆਰਪੀਐੱਫ ਜਵਾਨ ਦੱਸਿਆ ਜਾ ਰਿਹਾ ਹੈ।  ਹਾਦਸੇ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵੈਸ਼ੋਣ ਦੇਵੀ ‘ਚ ਹਾਲ ਹੀ ਦੇ ਦਿਨਾਂ ‘ਚਇਹ ਤੀਜਾ ਵੱਡਾ ਹਾਦਸਾ ਹੋਇਆ ਹੈ।