ਕਿਮ-ਟਰੰਪ ‘ਚ 50 ਮਿੰਟ ਚੱਲੀ ਬੈਠਕ

Kim, Trump, Meeting

ਟਰੰਪ ਬੋਲੇ, ਹੁਣ ਚੰਗਾ ਮਹਿਸੂਸ ਹੋ ਰਿਹਾ ਹੈ

ਸਿੰਗਾਪੁਰ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਮੰਗਲਵਾਰ ਨੂੰ ਸਿੰਗਾਪੁਰ ਦੇ ਸੇਂਟੋਸਾ ‘ਚ ਸਥਿਤ ਕੈਪੇਲਾ ਹੋਟਲ ‘ਚ ਇਤਿਹਾਸਕ ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਨੇ ਇੱਥੇ ਸੇਂਟੋਸਾ ਦੀਪ ਦੇ ਕੈਪੇਲਾ ਹੋਟਲ ‘ਚ ਹੱਸ ਕੇ ਅਤੇ ਆਪਸ ‘ਚ ਹੱਥ ਮਿਲਾ ਕੇ ਇਸ ਇਤਿਹਾਸਕ ਮੁਲਾਕਾਤ ਦੀ ਸ਼ੁਰੂਆਤ ਕੀਤੀ। ਕਿਮ ਜੋਂਗ ਨੇ ਟਰੰਪ ਨਾਲ ਹੱਥ ਮਿਲਾਉਂਦੇ ਹੋਏ ਕਿਹਾ, ‘ਤੁਹਾਡੇ ਨਾਲ ਮਿਲ ਕੇ ਚੰਗਾ ਲੱਗਿਆ ਸ੍ਰੀ ਮਾਨ ਰਾਸ਼ਟਰਪਤੀ।’ ਟਰੰਪ ਨੇ ਵੀ ਹੱਸ ਕੇ ਕਿਮ ਜੋਂਗ ਦਾ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਮੈਂ ਬਹ ੁਤ ਚੰਗਾ ਮਹਿਸੂਸ ਕਰ ਰਿਹਾ ਹਾਂ, ਸਾਡੇ ਵਿਚਕਾਰ ਸ਼ਾਨਦਾਰ ਗੱਲਬਾਤ ਹੋਣ ਵਾਲੀ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਮੁਲਾਕਾਤ ਕਾਫ਼ੀ ਸਫਲ ਹੋਵੇਗੀ।

ਮੇਰੇ ਲਈ ਇਹ ਬਹੁਤ ਹੀ ਸਨਮਾਨ ਦੀ ਗੱਲ ਹੈ ਅਤੇ ਮੈਨੂੰ ਇਸ ‘ਚ ਕੋਈ ਸ਼ੱਕ ਨਹੀਂ ਕਿ ਸਾਡੇ ਵਿਚਕਾਰ ਬਿਹਤਰੀਨ ਸਬੰਧ ਸਥਾਪਿਤ ਹੋਣਗੇ। ਇਸ ਮੁਲਾਕਾਤ ‘ਚ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰ ਮੁਕਤ ਬਣਾਉਣ ਅਤੇ ਉੱਤਰ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਦੇ ਭਵਿੱਖ ‘ਤੇ ਚ ਰਚਾ ਹੋਣ ਦੀ ਸੰਭਾਵਨਾ ਹੈ। ਟਰੰਪ ਅਤੇ ਕਿਮ ਜੋਂਗ ਦਰਮਿਆਨ ਇਹ ਮੁਲਾਕਾਤ ਲਗਭਗ ਦੋ ਘੰਟੇ ਤੱਕ ਚੱਲ ਸਕਦੀ ਹੈ, ਜਿਸ ਤੋਂ ਬਾਅਦ ਦੋਵੇਂ ਆਗੂ ਸੀਨੀਅਰ ਅਧਿਕਾਰੀਆਂ ਨਾਲ ਲੰਚ ਕਰਨਗੇ। ਟਰੰਪ ਅਤੇ ਕਿਮ ਜੋਂਗ ਦਰਮਿਆਨ ਇਹ ਇੱਕ ਇਤਿਹਾਸਕ ਮੁਲਾਕਾਤ ਹੈ ਕਿਉਂਕਿ 1950-53 ਦਰਮਿਆਨ ਕੋਰੀਆ ਯੁੱਧ ਦੇ ਬਾਅਦ ਦੋਵੇਂ ਦੇਸ਼ ਦੁਸ਼ਮਣ ਬਣ ਗਏ ਸਨ। ਉਦੋਂ ਤੋਂ ਉੱਤਰ ਕੋਰੀਆ ਅਤੇ ਅਮਰੀਕਾ ਦੇ ਆਗੂ ਕਦੇ ਨਹੀਂ ਮਿਲੇ ਅਤੇ ਨਾ ਹੀ ਫੋਨ ‘ਤੇ ਗੱਲਬਾਤ ਕੀਤੀ।