ਭਾਰਤੀ ਪੱਤਰਵਾਰ ’ਤੇ ਖਾਲਿਸਤਾਨੀਆਂ ਨੇ ਕੀਤਾ ਹਮਲਾ, ਕੰਨ ’ਤੇ ਡੰਡਿਆਂ ਨਾਲ ਕੀਤਾ ਵਾਰ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਖਾਲਿਸਤਾਨੀ ਸਮੱਰਥਕਾਂ ਦੇ ਕਾਰਨਾਮਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਵਿਦੇਸ਼ਾਂ ’ਚ ਭਾਰਤ ਨੂੰ ਬਦਨਾਮ ਕਰਨ ਦੀਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਸਭ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤ ’ਚ ਖਾਲਿਸਤਾਨੀ ਸਮੱਰਥਕ ਭਗੌੜੇ ਅੰਮਿ੍ਰਤਪਾਲ ਸਿੰਘ ਖਿਲਾਫ ਸਰਕਾਰ ਦੀ ਕਾਰਵਾਈ ਹੈ।

ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਭਾਰਤੀ ਦੂਤਾਵਾਸ ਸਾਹਮਣੇ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਸਮੱਰਥਕਾਂ ਨੇ ਭਾਰਤੀ ਪੱਤਰਕਾਰ ਲਲਿਤ ਝਾਅ ’ਤੇ ਹਮਲਾ ਕਰ ਦਿੱਤਾ ਹੈ। ਪੱਤਰਕਾਰ ਲਲਿਤ ਨੂੰ ਗੰਦੀਆਂ-ਗੰਦੀਆਂ ਗੱਲਾਂ ਕਹੀਆਂ ਗਈਆਂ ਅਤੇ ਕੁੱਟ-ਮਾਰ ਵੀ ਕੀਤੀ ਗਈ। ਇਹ ਘਟਨਾ ਉਦੋਂ ਹੋਈ ਜਦੋਂ ਉਹ ਸ਼ਨਿੱਚਰਵਾਰ ਦੁਪਹਿਰ ਭਾਰਤੀ ਦੂਤਾਵਾਸ ਬਾਹਰ ਖਾਲਿਸਤਾਨ ਸਮੱਰਥਕ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ।

ਅਮਰੀਕਾ ’ਚ ਰਹਿਣ ਵਾਲੇ ਇੱਕ ਭਾਰਤੀ ਪੱਤਰਕਾਰ ਨੇ ਐਤਵਾਰ (26 ਮਾਰਚ) ਨੂੰ ਆਪਣੀ ਸੁਰੱਖਿਆ ਕਰਨ ਅਤੇ ਉਸ ਦੇ ਕੰਮ ’ਚ ਮੱਦਦ ਕਰਨ ਲਈ ਯੂਐੱਸ ਸੀਕ੍ਰੇਟ ਸਰਵਿਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮੱਰਥਕਾਂ ਨੇ ਉਸ ਦੇ ਖੱਬੇ ਕੰਨ’ਤੇ ਦੋ ਡੰਡਿਆਂ ਨਾਲ ਵਾਰ ਕੀਤਾ। ਮੱਦਦ ਲਈ ਧੰਨਵਾਦ ਵਰਨਾ ਮੈਂ ਹਸਪਤਾਲ ਤੋਂ ਇਹ ਟਵੀਟ ਲਿਖ ਰਿਹਾ ਹੁੰਦਾ। ਮੈਂ ਹਮਲੇ ਤੋਂ ਬਾਅਦ 911 ’ਤੇ ਕਾਲ ਕੀਤੀ। 2 ਪੁਲਿਸ ਵੈਨਾਂ ’ਚ 4 ਲੋਕ ਆਏ, ਜਿਨ੍ਹਾਂ ਨੇ ਮੇਰੀ ਮੱਦਦ ਕੀਤੀ। ਉਨ੍ਹਾਂ ਆਪਣੇ ਟਵਿੱਟਰ ’ਤੇ ਖਾਲਿਸਤਾਨੀ ਸਮੱਰਥਕਾਂ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।