ਕੇਜਰੀਵਾਲ ਦੇ ਕਹਿਣ ‘ਤੇ ਕਰਾਂਗੇ ‘ਆਪ’ ਉਮੀਦਵਾਰਾਂ ਦੀ ਹਮਾਇਤ: ਬਰਾੜ

ਪਾਰਟੀ ‘ਆਪ’ ਦੇ ਉਮੀਦਵਾਰਾਂ ਦੀ ਹੀ ਹਮਾਇਤ ਕਰੇਗੀ

ਬਰਨਾਲਾ (ਜੀਵਨ ਰਾਮਗੜ)। ‘ਤ੍ਰਿਣਮੂਲ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਹਿੰਦੇ ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ।  ਜਦੋਂ ਕਿ ਉਨ੍ਹਾਂ ਦੀ ਪਾਰਟੀ ਟੀਐਮਸੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ ‘ਤੇ  ‘ਆਪ’ ਦੀ ਲੀਡਰਸ਼ਿਪ ਵੱਲੋਂ ਅਪੀਲ ਆਉਣ ‘ਤੇ ਪਾਰਟੀ ‘ਆਪ’ ਦੇ ਉਮੀਦਵਾਰਾਂ ਦੀ ਹੀ ਹਮਾਇਤ ਕਰੇਗੀ।’ ਇਹ ਪ੍ਰਗਟਾਵਾ ਟੀ.ਐਮ.ਸੀ.ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਬਰਨਾਲਾ ਵਿਖੇ ਯੂਥ ਕਾਂਗਰਸੀ ਆਗੂ  ਗੁਰਕੀਮਤ ਸਿੰਘ ਸਿੱਧੂ ਨੂੰ ਟੀ.ਐਮ.ਸੀ.ਵਿੱਚ ਸ਼ਾਮਲ ਕਰਨ ਹਿੱਤ ਸਮਾਗਮ ਮੌਕੇ ਕੀਤਾ। Kejriwal

ਉਨ੍ਹਾਂ ਕਿਹਾ ਕਿ ਟੀ.ਐਮ.ਸੀ.ਵੱਲੋਂ ਹੁਣ ਤੱਕ ਪੰਜ ਉਮੀਦਵਾਰਾਂ ਦੇ ਨਾਂਅ ਐਲਾਣੇ ਜਾ ਚੁੱਕੇ ਹਨ ਅਤੇ 11 ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਸੂਬੇ ਵਿੱਚੋਂ ਕੁੱਲ ਕਿੰਨੀਆਂ ਸੀਟਾਂ ‘ਤੇ ਉਨ੍ਹਾਂ ਦੀ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਜਾਣ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਪਰ ਇਹ ਜਰੂਰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਵੱਲੋਂ ਅਪੀਲ ਆਉਣ ‘ਤੇ ‘ਆਪ’ ਦੇ ਉਮੀਦਵਾਰਾਂ ਦੀ ਹਮਾਇਤ ਦੀ ਪ੍ਰਮੁੱਖ ਤਰਜ਼ੀਹ ਹੋਵੇਗੀ। Kejriwal

 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਗੌੜਾ ਕਰਾਰ

ਸ਼੍ਰੀ ਬਰਾੜ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਸੂਬੇ ‘ਚੋਂ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਨਹੀਂ ਲੜਨਗੇ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇ ਕੇ ਖ਼ਾਲੀ ਕੀਤੀ ਗਈ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਲਾਜ਼ਮੀ ਲੜਨਗੇ।  ਉਨ੍ਹਾਂ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਅੰਮ੍ਰਿਤਸਰ ਦੇ ਵੋਟਰਾਂ/ਲੋਕਾਂ ਨਾਲ ਧੋਖ਼ਾ ਕੀਤਾ ਹੈ ਅਤੇ ਉਹ ਸੰਸਦ ਵਿੱਚ ਵੀ ਨਹੀਂ ਗਏ।

ਸਭ ਤੋਂ ਘੱਟ ਹਾਜ਼ਰੀ ਵਾਲੇ ਸੰਸਦ ਮੈਂਬਰਾਂ ‘ਚ ਸ਼ਾਮਲ ਰਹੇ ਹਨ।   ਇਸ ਤੋਂ ਬਾਅਦ ਉਨ੍ਹਾਂ ਲੰਘੇਂ ਕੱਲ੍ਹ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਜਰਨਲ ਸਕੱਤਰ ਗੁਰਕੀਮਤ ਸਿੰਘ ਸਿੱਧੂ ਨੂੰ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਕਰਦਿਆਂ  ਉਸ ਦੀ ਆਮਦ ਦਾ ਸਵਾਗਤ ਕੀਤਾ । ਉਨ੍ਹਾਂ ਗੁਰਕੀਮਤ ਦੀ ਆਮਦ ਨੂੰ ਇਸ ਇਲਾਕੇ ਅੰਦਰ ਟੀ.ਐਮ.ਸੀ.ਲਈ ਭਰਪੂਰ ਲਾਹੇਵੰਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਹੋਣ ਵਾਲੀ ਅਗਾਮੀ ਸੂਚੀ ਵਿੱਚ ਇਸ ਨੌਜਵਾਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ