ਕਸ਼ਮੀਰੀ ਔਰਤ ਦਾ ਦਿਲ ਦਾ ਆਪਰੇਸ਼ਨ ਹੋਇਆ ਸਫਲ, ਡਾਕਟਰਾਂ ਦਾ ਕੀਤਾ ਧੰਨਵਾਦ

Heart Operation

5 ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਔਰਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿਲ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਇੱਕ ਕਸ਼ਮੀਰੀ ਔਰਤ ਦਾ ਦਿੱਲੀ ਦੇ ਡਾਕਟਰਾਂ ਨੇ ਸਫਲ ਆਪਰੇਸ਼ਨ ਕਰਕੇ ਉਸ ਨੂੰ ਇਸ ਭਿਆਨਕ ਬਿਮਾਰੀ (Heart Operation) ਤੋਂ ਨਿਜਾਤ ਦਿਵਾਈ ਹੈ। 58 ਸਾਲਾ ਕਸ਼ਮੀਰੀ ਔਰਤ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਇਹ ਔਰਤ 5 ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਆਪਰੇਸ਼ਨ ਤੋਂ 5 ਦਿਨ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਹ ਅਪ੍ਰੇਸ਼ਨ ਸਰਵੋਦਿਆ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਨ ਡਾ: ਵੇਦ ਪ੍ਰਕਾਸ਼ ਦੀ ਟੀਮ ਵੱਲੋਂ ਕੀਤਾ ਗਿਆ। ਡਾਕਟਰ ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਆਪਰੇਸ਼ਨ ਬਹੁਤ ਹੀ ਮੁਸ਼ਕਲ ਸੀ ਪਰ ਸਾਡੀ ਟੀਮ ਨੇ ਪੂਰੀ ਮਿਹਨਤ ਕਰਕੇ ਇਸ ਆਪਰੇਸ਼ਨ ਨੂੰ ਸਫਲ ਕੀਤਾ।

ਉਨਾਂ ਦੱਸਿਆ ਕਿ ਕਸ਼ਮੀਰ ਦੀ ਰਹਿਣ ਵਾਲੀ ਗੁਲਸ਼ਨ ਅਖਤਰ ਨੂੰ 5 ਸਾਲਾਂ ਤੋਂ ਸਾਹ ਲੈਣ ‘ਚ ਤਕਲੀਫ ਸੀ। ਕਸ਼ਮੀਰ ਦੇ ਕਈ ਵੱਡੇ ਮੈਡੀਕਲ ਅਦਾਰਿਆਂ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਵੀ ਉਸ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ। ਇਸ ਦੌਰਾਨ ਉਸ ਦੇ ਰਿਸ਼ਤੇਦਾਰਾਂ ਨੇ ਸਰਵੋਦਿਆ ਹਸਪਤਾਲ ਦੇ ਡਾਕਟਰ ਵੇਦ ਨਾਲ ਸੰਪਰਕ ਕੀਤਾ। ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਸੀ, ਤਾਂ ਉਸਦੀ ਸ਼ੁਰੂਆਤੀ ਜਾਂਚ ਕੀਤੀ ਗਈ ਸੀ ਅਤੇ ਉਸ ’ਚ ਪਾਇਆ ਗਿਆ ਸੀ ਕਿ ਦਿਲ ਨੂੰ ਜਾਣ ਵਾਲੀ ਖੂਨ ਦੀਆਂ ਨਾੜੀਆਂ ਦੀ ਪਰਤ ਵੱਖ ਹੋ ਗਈ ਹੈ ਅਤੇ ਦਿਲ ਤੋਂ ਦਿਮਾਗ ਤੱਕ ਖੂਨ ਪਹੁੰਚਾਉਣ ਵਾਲੀ ਨਾੜੀ ਫੁੱਲ ਗਈ ਹੈ। ਇਸ ਤੋਂ ਬਾਅਦ ਡਾਕਟਰ ਨੂੰ ਬਿਮਾਰੀ ਦਾ ਪਤਾ ਚੱਲ ਗਿਆ ਤੇ ਉਨਾਂ ਆਪਰੇਸ਼ਨ (Heart Operation) ਦੀ ਕਾਰਵਾਈ ਸ਼ੁਰੂ ਕੀਤੀ ਤੇ ਇਹ ਆਪਰੇਸ਼ਨ ਸਫਲ ਹੋ ਗਿਆ ਤੇ ਗੁਲਸ਼ਨ ਅਖਤਰ ਨੂੰ ਇੱਕ ਨਵੀਂ ਜਿੰਦਗੀ ਮਿਲ ਗਈ ਹੈ। ਨਵੀਂ ਜਿੰਦਗੀ ਮਿਲਣ ’ਤੇ ਮਰੀਜ਼ ਨੇ ਡਾਕਟਰਾਂ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।