ਕਸ਼ਮੀਰ ਹਿੰਸਾ : ਇੱਕ ਹੋਰ ਜ਼ਖ਼ਮੀ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਹੋਈ 58

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਝੜਪਾਂ ‘ਚ ਹਿਜਬੁਲ ਮੁਜਾਹਿਦੀਨ ਦੇ ਉੱਚ ਕਮਾਂਡਰ ਬੁਰਹਾਨ ਵਾਣੀ ਤੇ ਦੋ ਹੋਰ ਅੱਤਵਾਦੀਆ ਦੇ ਮਾਰੇ ਜਾਣ ਤੋਂ ਬਾਅਦ ਭੜਕੀ ਹਿੰਸਾ ‘ਚ ਜ਼ਖਮੀ ਇੱਕ ਹੋਰ ਵਿਅਕਤੀ ਦੀ ਅੱਜ ਹਸਪਤਾਲ ‘ਚ ਮੌਤ ਹੋ ਗਈ ਜਿਸ ਨਾਲ ਹੁਣ ਤੱਕ ਹਿੰਸਕ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 58 ਹੋ ਗਈ ਹੈ।
ਅਧਿਕਾਕਰ ਸੂਤਰਾਂ ਨੇ ਦੱਸਿਆ ਕਿ ਬੀਤੀ ਦੋ ਅਗਸਤ ਨੂੰ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ‘ਚ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਠੱਪ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਰਾਮਬਨ ਦੇ ਮੈਜਿਸਟ੍ਰੇਟ ਦੇ ਅੰਗਰੱਖਿਆਕਾਂ ਦੁਆਰਾ ਕਥਿਤ ਤੌ+ ‘ਤੇ ਗੋਲ਼ੀ ਚਲਾਉਣ ਨਾਲ ਸੁਹੈਲ ਵਾਣੀ ਗੰਭੀਰ ਜ਼ਖ਼ਮੀ ਹੋ ਗਈ।