ਹਾਸਿਆਂ ਦੇ ਗੋਲਗੱਪੇ

 • ਊਸ਼ਾ (ਆਪਣੀ ਗੁਆਂਢਣ ਨੂੰ)- ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਤੁਹਾਡੇ ਲਈ ਇੱਕ-ਦੋ ਦਿਨਾਂ ਵਿੱਚ ਕੋਈ ਚੰਗਾ ਜਿਹਾ ਨੌਕਰ ਲੱਭ ਕੇ ਲਿਆਉਣ
  ਗੁਆਂਢਣ- ਹੁਣ ਮੈਨੂੰ ਨੌਕਰ ਦੀ ਕੋਈ ਲੋੜ ਨਹੀਂ, ਕਿਉਂਕਿ ਮੇਰੇ ਪਤੀ ਦੀ ਬਦਲੀ ਰੁਕ ਗਈ ਹੈ
 •  ਕੁਮਕੁਮ- ਭੈਣ, ਦੁਨੀਆਂ ਵਿੱਚ ਔਰਤਾਂ ਤੋਂ ਪਹਿਲਾਂ ਮਰਦਾਂ ਨੂੰ ਕਿਉਂ ਬਣਾਇਆ ਗਿਆ ?
  ਗੁਆਂਢਣ-ਕਿਉਂਕਿ ਫਾਈਨਲ ਪ੍ਰਿੰਟ ਕੱਢਣ ਤੋਂ ਪਹਿਲਾਂ ਰਫ਼ ਪ੍ਰਿੰਟ ਕੱਢ ਕੇ ਦੇਖਿਆ ਜਾਂਦਾ ਹੈ
 •  ਜਸਪਾਲ (ਪਤਨੀ ਨੂੰ)- ਦੀਵਾਲੀ ਦੇ ਦਿਨ ਕੀ ਲਵੇਂਗੀ?
  ਪਤਨੀ- ਜੀ, ਉਸ ਦਿਨ ਭਾਂਡੇ ਖਰੀਦਣਾ ਸ਼ੁੱਭ ਹੁੰਦਾ ਹੈ, ਇਸ ਲਈ ਸੋਚ ਰਹੀ ਹਾਂ ਨਵੀਂ ਕੜਛੀ ਲੈ ਆਵਾਂ
  ਜਸਪਾਲ- ਕਿਉਂ?
  ਪਤਨੀ- ਪੁਰਾਣੀ ਵਾਲੀ ਤੁਹਾਨੂੰ ਮਾਰ-ਮਾਰ ਕੇ ਟੇਢੀ ਹੋ ਗਈ ਹੈ
 •  ਮਾਸਟਰ- ਦੱਸੋ, ਸਾਨੂੰ ਕਲਾਸ ‘ਚ ਲੜਾਈ ਕਿਉਂ ਨਹੀਂ ਕਰਨੀ ਚਾਹੀਦੀ?
  ਪੈਪਸੀ- ਕਿਉਂਕਿ ਪਤਾ ਨਹੀਂ ਪੇਪਰਾਂ ਵਿਚ ਕਿਸ ਦੇ ਪਿੱਛੇ ਬੈਠਣਾ ਪੈ ਜਾਵੇ
 •  ਪਤੀ-ਪਤਨੀ ਇੱਕ ਵਿਆਹ ਪਾਰਟੀ ਵਿੱਚ ਗਏ
  ਪਤਨੀ- ਉਹ ਆਦਮੀ ਦੇਖੋ ਜੋ ਨੱਚ ਰਿਹਾ ਹੈ, ਮੈਂ ਉਸ ਨੂੰ 10 ਸਾਲ ਪਹਿਲਾਂ ਰਿਜੈਕਟ ਕਰ ਦਿੱਤਾ ਸੀ
  ਪਤੀ- ਵਾਹ… ਬਈ… ਵਾਹ… ਦੇਖੋ ਹੁਣ ਤੱਕ ਸੈਲੀਬ੍ਰੇਟ ਕਰ ਰਿਹਾ ਹੈ
 •  ਸਿਕੰਦਰ- ਯਾਰ, ਜੇਕਰ ਤੇਰੀ ਪਤਨੀ ਨੂੰ ਭੂਤ ਫੜ੍ਹ ਲਵੇ ਤਾਂ ਤੂੰ ਕੀ ਕਰੇਂਗਾ?
  ਰਿੰਕੂ- ਮੈਂ… ਮੈਂ ਕੀ ਕਰਨਾ, ਗਲਤੀ ਭੂਤ ਦੀ ਹੈ ਖੁਦ ਭੁਗਤੇਗਾ
 •  ਪਤੀ ਆਪਣੀ ਪਤਨੀ ਨੂੰ ਮੇਲਾ ਵਿਖਾਉਣ ਲੈ ਗਿਆ ਉੱਥੇ ਇੱਕ ਚਿੱਤਰਕਾਰ ਆ ਕੇ ਬੋਲਿਆ- ਸਰ, ਮੈਡਮ ਦੀ ਤਸਵੀਰ ਬਣਵਾ ਲਓ, ਅਜਿਹੀ ਵਧੀਆ ਤਸਵੀਰ ਬਣਾਵਾਂਗਾ ਕਿ ਬਿਲਕੁਲ ਬੋਲ Àੁੱਠੇਗੀ
  ਪਤੀ (ਗੁੱਸੇ ‘ਚ)- ਨਹੀਂ ਬਣਵਾਉਣੀ, ਪਹਿਲਾਂ ਹੀ ਇਹ ਇੰਨਾ ਬੋਲਦੀ ਹੈ, ਉੱਪਰੋਂ ਇਹਦੀ ਤਸਵੀਰ ਵੀ ਬੋਲੇਗੀ, ਤਾਂ ਮੈਂ ਕਿੱਥੇ ਜਾਵਾਂਗਾ?
 •  ਬੱਚਾ ਸਕੂਲ ਜਾਂਦਾ ਰੋ ਰਿਹਾ ਸੀ
  ਪਾਪਾ- ਸ਼ੇਰ ਦੇ ਬੱਚੇ ਰੋਂਦੇ ਨਹੀਂ
  ਬੱਚਾ- ਸ਼ੇਰ ਦੇ ਬੱਚੇ ਸਕੂਲ ਵੀ ਨਹੀਂ ਜਾਂਦੇ
 • ਪਵਨ ਕੁਮਾਰ ਇੰਸਾਂ, ਬੁਢਲਾਡਾ
  ਮੋ. 93561-91519