ਮਕਬੂਜ਼ਾ ਕਸ਼ਮੀਰ ‘ਚ ਲਹਿਰਾਵਾਂਗੇ ਤਿਰੰਗਾ : ਜਿਤੇਂਦਰ ਸਿੰਘ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਲੂਚਿਸਤਾਨ ਤੇ ਮਕਬੂਜ਼ਾ ਕਸ਼ਮੀਰ (ਪੀਓਕੇ) ‘ਤੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦੇਣ ਤੋਂ ਬਾਅਦ ਹੁਣ ਮੋਦੀ ਸਰਕਾਰ ਦੇ ਇੱਕ ਮੰਤਰੀ ਨੇ ਪੀਓਕੇ ‘ਚ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਹੈ। ਪੀਐੱਮਓ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਨ ੇਅੱਜ ਕਿਹਾ ਕਿ ਸਾਨੂੰ ਪੀਓਕੇ ਦੇ ਲੋਕਾਂ ਨਾਲ ਖੜੇ ਹੋਣ ਦੀ ਲੋੜ ਹੈ।
ਜਿਤੇਂਦਰ ਸਿੰਘ ਨੇ ਕਿਹਾ ਕਿ ਕਿ ਤਿਰੰਗਾ ਯਾਤਰਾ ਦੀ ਅਸਲੀ ਸਫ਼ਲਤਾ ਉਦੋਂ ਹੋਵੇਗ, ਜਦੋਂ ਅਸੀਂ ਕੋਟਲੀ ਤੇ ਮੁਜੱਫ਼ਰਾਬਾਦ ‘ਚ ਤਿਰੰਗਾ ਲਹਿਰਾ ਸਕਾਂਗੇ ਕਿਉਂਕਿ ਇਹ ਦੋਵੇਂ ਇਲਾਕੇ ਮਕਬੂਜ਼ਾ ਕਸ਼ਮੀਰ ‘ਚ ਆਉਂਦੇ ਹਨ। ਇਸ ਦੇ ਨਾਲ ਹੀ ਸਾਨੂੰ ਦੁਨੀਆ ਦਾ ਧਿਆਨ ਪੀਓਕੇ ‘ਚ ਹੋ ਰਹੇ ਮਨੁੱਖੀ ਅਧਿਕਾਰ ਉਲੰਘਣਾ ਵੱਲ ਧਿਆਨ ਦੇਣ ਦੀ ਲੋੜ ਹੈ।