ਕਿਸੇ ਵੀ ਖੇਤਰ ‘ਚ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ : ਸੰਤ ਡਾ. ਐੱਮਐੱਸਜੀ

Saint Dr MSG

(ਸੱੱਚ ਕਹੂੰ ਨਿਊਜ਼। ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਜੋ ਲੋਕ ਈਸ਼ਵਰ ਦਾ ਨਾਮ ਲੈਂਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਚੀਜ਼ ਦੀ ਕੋਈ ਕਮੀ ਤਾਂ ਕੀ ਆਉਣੀ ਸੀ, ਕਦੇ ਮਹਿਸੂਸ ਵੀ ਨਹੀਂ ਹੁੰਦੀ ਹੈ ਰਾਮ-ਨਾਮ ਇੱਕ ਅਲੋਕਿਕ ਟਾਨਿਕ ਹੈ, ਜੋ ਵੀ ਇਸ ਨੂੰ ਲੈਂਦਾ ਹੈ, ਉਹ ਖੰਡਾਂ, ਬ੍ਰਹਿਮੰਡਾਂ ਦੀ ਸੈਰ ਕਰਦਾ ਹੈ ਇਸ ਧਰਤੀ ‘ਤੇ ਜ਼ਿੰਦਗੀ ਜਿਉਣ ਦਾ ਆਨੰਦ ਹੀ ਉਸਨੂੰ ਆਉਂਦਾ ਹੈ।

ਪੂਜਨੀਕ ਗੁਰੂ ਜੀ (Saint Dr MSG) ਫਰਮਾਉਂਦੇ ਹਨ ਕਿ ਹਰ ਇਨਸਾਨ ਇਸ ਧਰਤੀ ‘ਤੇ ਆ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਸਵੇਰ ਹੁੰਦੀ ਹੈ, ਦਿਨ ਗੁਜ਼ਰਦਾ ਹੈ, ਰਾਤ ਹੋ ਜਾਂਦੀ ਹੈ! ਨੀਂਦ ਲੈਂਦਾ ਹੈ, ਸਵੇਰੇ ਉੱਠਦਾ ਹੈ, ਦਿਨ ਗੁਜ਼ਰਦਾ ਹੈ, ਤੇ ਫਿਰ ਤੋਂ ਰਾਤ ਹੋ ਜਾਂਦੀ ਹੈ! ਇਹ ਚੱਕਰ ਚੱਲਦਾ ਰਹਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਉਸਦੀ ਉਮਰ ਕਿੰਨੀ ਹੋ ਗਈ ਸਮਾਂ ਗੁਜ਼ਰਦਾ ਚਲਾ ਜਾਂਦਾ ਹੈ, ਕਈ ਲਾਪਰਵਾਹੀ ਨਾਲ, ਤੇ ਕੋਈ ਬੇਹੱਦ ਪਰਵਾਹੀ ਨਾਲ ਦੁਖੀ ਰਹਿੰਦੇ  ਹਨ ਲਾਪਰਵਾਹ ਹੋ ਗਏ, ਸੁਆਸ ਚਲੇ ਗਏ, ਜ਼ਿੰਦਗੀ ਬੀਤ ਗਈ, ਇੰਜ ਲੱਗਦਾ ਹੈ, ਜਿਵੇਂ ਇੱਕ ਸਮਾਂ ਪੂਰਾ ਕਰਨ ਆਏ ਹਾਂ! …ਤੇ ਜ਼ਿਆਦਾ ਟੈਨਸ਼ਨ, ਜ਼ਿਆਦਾ ਚਿੰਤਾ, ਜ਼ਿਆਦਾ ਪਰਵਾਹ ਕਰਨਾ, ਇਹ ਵੀ ਦੁੱਖ ਦਾ ਕਾਰਨ ਹੈ।

ਇਨਸਾਨ ਜਦੋਂ ਰਾਮ ਦੇ ਨਾਮ ਨਾਲ ਜੁੜਦਾ ਹੈ ਤਾਂ ਨਜ਼ਾਰੇ ਆਉਂਣੇ ਸ਼ੁਰੂ ਹੋ ਜਾਂਦੇ ਹਨ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਜਦੋਂ ਰਾਮ ਦੇ ਨਾਮ ਨਾਲ ਜੁੜਦਾ ਹੈ, ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਹਾਂ, ਘੰਟੇ, ਮਹੀਨੇ, ਸਾਲ ਜੋ ਗੁਜ਼ਰ ਰਹੇ ਹਨ ਤੇ ਕੁੱਲ ਉਮਰ ‘ਚੋਂ ਘੱਟ ਹੋ ਰਹੇ ਹਨ ਅਜਿਹੇ ‘ਚ, ਇੱਕ ਤਾਂ ਰਾਮ-ਨਾਮ ਦਾ ਜਾਪ ਹੋ ਜਾਵੇ, ਤਾਂ ਕਿ ਜ਼ਿੰਦਗੀ ਦਾ ਜੋ ਮਕਸਦ ਹੈ, ਜੋ ਮਨੁੱਖੀ ਸਰੀਰ ਦਾ ਫ਼ਰਜ਼ ਹੈ,

ਉਹ ਪੂਰਾ ਹੋਵੇ! ਤੇ ਦੂਜਾ, ਮਨੁੱਖੀ ਸਰੀਰ ਦੇ ਜੋ ਫ਼ਰਜ਼ ਹਨ, ਉਨ੍ਹਾਂ ਦਾ ਨਿਰਵਾਹ ਕਰਦੇ ਜਾਓ! ਜੋ ਵੀ ਰਿਸ਼ਤੇ-ਨਾਤੇ ਹਨ, ਉਨ੍ਹਾਂ ਪ੍ਰਤੀ ਵਫ਼ਦਾਰ ਬਣ ਕੇ, ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਪੂਰਾ ਕਰਦੇ ਚਲੋ, ਫਿਰ ਜੋ ਦਿਨ ਗੁਜ਼ਰੇ, ਉਸ ਨੂੰ ਖੁਸ਼ੀ ਨਾਲ ਗੁਜ਼ਾਰੋ! ਕਿਉਂਕਿ ਤੁਹਾਡੀ ਜ਼ਿੰਦਗੀ ‘ਚ ਜੋ ਅੱਜ ਦਾ ਦਿਨ ਗੁਜ਼ਰ ਰਿਹਾ ਹੈ, ਇਹ ਦਿਨ ਫਿਰ ਤੋਂ ਆਉਣ ਵਾਲਾ ਨਹੀਂ ਹੈ ਹਰ ਦਿਨ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਹੈ ਤੇ ਹਰ ਦਿਨ ਜੋ ਗੁਜ਼ਰ ਗਿਆ, ਉਹ ਮੁੜ ਕੇ ਆਉਣ ਵਾਲਾ ਨਹੀਂ ਹੈ

ਤੁਸੀਂ ਦੇਖੋ ਤੁਹਾਡੇ ਬਚਪਨ ਦੇ ਉਹ ਦਿਨ, ਅੱਜ ਵੀ ਤੁਸੀਂ ਯਾਦ ਕਰਦੇ ਹੋਵੋਗੇ! ਉਹ ਮੁੜ ਕੇ ਆਏ ਨਹੀਂ! ਤੁਸੀਂ ਜਿੰਨਾ ਮਰਜ਼ੀ ਚਾਹੋ, ਪਰ ਉਹ ਦਿਨ ਕਦੇ ਵਾਪਸ ਨਹੀਂ ਆ ਸਕਦੇ ਅੱਜ ਤੁਹਾਨੂੰ ਲੱਗਦਾ ਹੋਵੇਗਾ ਕਿ ਕਿੰਨਾ ਬੇਫ਼ਿਕਰੇ ਹੁੰਦੇ ਸੀ! ਭੁੱਖ ਲੱਗਦੀ ਸੀ, ਰੋ ਲੈਂਦੇ ਸੀ, ਮਾਂ ਖਾਣਾ ਖੁਆ ਦਿੰਦੀ ਸੀ! ਕੋਈ ਟੈਨਸ਼ਨ ਨਹੀਂ ਸੀ! ਪਰ ਉਹ ਬਚਪਨ ਤੁਹਾਡੇ ਕਹਿਣ ਨਾਲ ਜਾਂ ਕਿਸੇ ਦੇ ਕਹਿਣ ‘ਤੇ ਉਹ ਸਮਾਂ ਕਦੇ ਵਾਪਸ ਆਉਣ ਵਾਲਾ ਨਹੀਂ ਹੈ ਦੂਜੇ ਪਾਸੇ ਜਿਨ੍ਹਾਂ ਦਾ ਬਚਪਨ ਬੁਰਾ ਗੁਜ਼ਰਿਆ ਹੈ, ਉਹ ਦੁਬਾਰਾ ਲਿਆਉਣਾ ਹੀ ਨਹੀਂ ਚਾਹੁਣਗੇ! ਤੇ ਉਹ ਸਮਾਂ ਉਂਜ ਵੀ ਆਵੇਗਾ ਹੀ ਨਹੀਂ, ਤਾਂ ਜੋ ਸਮਾਂ ਗੁਜ਼ਰਦਾ ਜਾ ਰਿਹਾ ਹੈ, ਉਹ ਕਦੇ ਵੀ ਮੁੜ ਕੇ ਆਉਣ ਵਾਲਾ ਨਹੀਂ ਹੈ।

ਸਮੇਂ ਦੀ ਕਦਰ ਕਰਨਾ ਸਿੱਖੋ

ਇਸ ਲਈ ਸਮੇਂ ਦੀ ਕਦਰ ਕਰਨਾ ਸਿੱਖੋ ਜਿੰਦਗੀ ਦੇ ਹਰ ਦਿਨ ਨੂੰ ਖੁਸ਼ੀ-ਖੁਸ਼ੀ ਬਤੀਤ ਕਰਨਾ ਸਿੱਖੋ ਈਰਖਾ, ਨਫ਼ਰਤ, ਭੇਦ-ਭਾਵ ਇਹ ਜੋ ਤੁਹਾਡੇ ਅੰਦਰ ਭਾਵਨਾਵਾਂ ਹਨ, ਉਨ੍ਹਾਂ ਦਾ ਤਿਆਗ ਕਰ ਦਿਓ ਇਹ ਕਿਸੇ ਹੋਰ ਨੂੰ ਨਹੀਂ, ਸਗੋਂ ਤੁਹਾਨੂੰ ਹੀ ਦੁਖੀ ਕਰਦੇ ਰਹਿੰਦੇ ਹਨ ਇਹ ਕਿਸੇ ਹੋਰ ਦਾ ਨਹੀਂ, ਸਗੋਂ ਤੁਹਾਡਾ ਹੀ ਘਾਤ ਕਰਦੇ ਹਨ ਤੁਹਾਡੇ ਅੰਦਰ ਕੋਈ ਭਾਵਨਾ ਆਈ, ਤੁਹਾਡੇ ਅੰਦਰ ਕੋਈ ਗਲਤ ਵਿਚਾਰ ਆਏ, ਉਹ ਵਿਚਾਰ ਤੁਹਾਨੂੰ ਲੈ ਡੁੱਬਦੇ ਹਨ ਤੁਸੀਂ ਸੜਦੇ, ਤੜਫ਼ਦੇ, ਵਿਆਕੁਲ ਰਹਿੰਦੇ ਹੋ, ਕਿਉਂਕਿ ਗਲਤ ਭਾਵਨਾ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ, ਸਗੋਂ ਤੁਹਾਡਾ ਨੁਕਸਾਨ ਹੈ  ਗਲਤ ਸੋਚ ਤੁਹਾਡੇ ਅੰਦਰ ਆ ਗਈ, ਗਲਤ ਵਿਚਾਰ ਤੁਹਾਡੇ ਅੰਦਰ ਆ ਗਏ, ਉਸ ਨਾਲ ਤੁਹਾਡੀ ਆਤਮਾ ਨੂੰ ਦੁੱਖ ਮਿਲਦਾ ਹੈ, ਉਸ ਨਾਲ ਤੁਹਾਡੇ ਦਿਮਾਗ ‘ਚ ਪਰੇਸ਼ਾਨੀਆਂ ਹੁੰਦੀਆਂ ਹਨ, ਸਰੀਰ ਨੂੰ ਦੁੱਖ ਮਿਲਦਾ ਹੈ ਇਸ ਲਈ ਈਰਖਾ, ਨਫ਼ਰਤ, ਭੇਦ-ਭਾਵ ਤਿਆਗ ਦਿਓ।

ਜਿਹੋ ਜਿਹਾ ਭਾਂਡਾ ਹੁੰਦਾ ਹੈ, ਉਹੋ ਜਿਹਾ ਸਮਾਨ ਉਸ ‘ਚ ਆਉਂਦਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦਾ ਜਿਹੋ ਜਿਹਾ ਭਾਂਡਾ ਹੁੰਦਾ ਹੈ, ਉਹੋ ਜਿਹਾ ਸਮਾਨ ਉਸ ‘ਚ ਆਉਂਦਾ ਹੈ ਸਾਰੇ ਭਾਂਡੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਜੇਕਰ ਗਿਲਾਸ ਕਹੇ ਕਿ ਬਾਲਟੀ ‘ਚ ਜ਼ਿਆਦਾ ਪਾਣੀ ਕਿਉਂ ਆਉਂਦਾ ਹੈ, ਤਾਂ ਸਾਰੀ ਉਮਰ ਕਹਿੰਦੇ ਰਹੇ! ਤਾਂ ਕੀ ਬਾਲਟੀ ਜਿੰਨਾ ਪਾਣੀ ਲੈ ਲਵੇਗਾ? ਨਹੀਂ ਲੈ ਸਕੇਗਾ ਪਰ ਤੁਹਾਡਾ ਸਰੀਰ ਰੂਪੀ ਗਿਲਾਸ ਬਾਲਟੀ ਦਾ ਪਾਣੀ ਲੈ ਸਕਦਾ ਹੈ, ਜੇਕਰ ਈਰਖਾ ਛੱਡ ਕੇ ਰਾਮ ਦਾ ਨਾਮ ਜਪੋ! ਕਹਿਣ ਦਾ ਭਾਵ, ਤੁਸੀਂ ਕਿਸੇ ਨੂੰ ਭਗਤ ਸਮਝਦੇ ਹੋ ਕਿ ਇਹ ਤਾਂ ਬਹੁਤ ਵੱਡਾ ਭਗਤ ਹੈ ਤਾਂ ਤੁਸੀਂ ਸਿਮਰਨ ਕਰੋ, ਭਗਤੀ ਕਰੋ, ਤਾਂ ਤਾਂ ਤੁਸੀਂ ਗਿਲਾਸ ਤੋਂ ਬਾਲਟੀ ਬਣ ਸਕਦੇ ਹੋ

ਦੀਨਤਾ-ਨਿਮਰਤਾ ਜੇਕਰ ਤੁਹਾਡੇ ‘ਚ ਹੈ, ਤਾਂ ਤੁਸੀਂ ਭਾਗਾਂਵਾਲੇ ਹੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੀਨਤਾ-ਨਿਮਰਤਾ ਜੇਕਰ ਤੁਹਾਡੇ ‘ਚ ਹੈ, ਤਾਂ ਤੁਸੀਂ ਭਾਗਾਂਵਾਲੇ ਹੋ, ਨਸੀਬਾਂ ਵਾਲੇ ਹੋ ਅੱਜ-ਕੱਲ੍ਹ ਲੋਕਾਂ ਨੂੰ ਗੱਪ (ਝੂਠ) ਮਾਰਨ ਦੀ ਆਦਤ ਇੰਨੀ ਪੈ ਗਈ ਹੈ ਕਿ ਚੱਲਦੇ-ਚੱਲਦੇ ਗੱਪ ਛੱਡਦੇ ਰਹਿੰਦੇ ਹਨ ਪਤਾ ਨਹੀਂ, ਉਨ੍ਹਾਂ ਨੂੰ ਅਜਿਹਾ ਕਰਨ ‘ਤੇ ਮਿਲਦਾ ਕੀ ਹੈ ਕਈ ਤਾਂ ਰਾਮ ਦੇ ਨਾਮ ‘ਤੇ ਗੱਪ ਮਾਰਦੇ ਹਨ! ਸਾਹਮਣੇ ਵਾਲਾ ਕੁਝ ਬੋਲ ਵੀ ਨਹੀਂ ਸਕਦਾ! ਗੁਰੂ, ਪੀਰ-ਫ਼ਕੀਰ ਦੇ ਨਾਂਅ ‘ਤੇ ਗੱਪ ਮਾਰਦੇ ਹਨ ਤੇ ਉਹ ਆਪਣੀ ਬੇੜੀ ‘ਚ ਵੱਟੇ ਪਾਉਂਦੇ ਰਹਿੰਦੇ ਹਨ ਤੇ ਮਾਲਕ ਤੋਂ ਦੂਰ ਹੁੰਦੇ ਰਹਿੰਦੇ ਹਨ ਉਨ੍ਹਾਂ ਤੋਂ ਖੁਸ਼ੀਆਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ ਤੇ ਮਿਲਦਾ ਕੀ ਹੈ ਲੋਕਾਂ ਦੀ ਥੋੜ੍ਹੀ ਜਿਹੀ ਵਡਿਆਈ! ਵਾਹ-ਵਾਹ! ਇਸ ਲਈ ਇਨਸਾਨ ਦੇ ਅੰਦਰ ਦੀਨਤਾ-ਨਿਮਰਤਾ ਵੀ ਜ਼ਰੂਰੀ ਹੈ, ਸ਼ੁੱਧ ਭਾਵਨਾ ਵੀ ਜ਼ਰੂਰੀ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿਸੇ ਵੀ ਗੱਲ ਦਾ ਕੋਈ ਵੀ ਮਤਲਬ ਨਿਕਲ ਸਕਦਾ ਹੈ, ਇਸ ਲਈ ਜਲਦਬਾਜ਼ੀ ਨਾ ਕਰੋ ਕਈ ਵਾਰ ਲੋਕ ਦੇਖਦੇ ਹੀ ਨਹੀਂ ਹੋ ਕੀ ਰਿਹਾ ਹੈ! ਬਿਨਾ ਸੋਚੇ-ਸਮਝੇ ਗਲਤ ਕਦਮ ਚੁੱਕ ਲੈਂਦੇ ਹਨ, ਜਿਸ ਦੀ ਵਜ੍ਹਾ ਨਾਲ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ ਇਸ ਲਈ ਈਰਖਾ, ਨਫ਼ਰਤ ਛੱਡ ਕੇ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਜੇਕਰ ਤੁਸੀਂ ਰਸਤਾ ਤੈਅ ਕਰੋਗੇ ਤਾਂ ਮਾਲਕ ਜ਼ਰੂਰ ਤੁਹਾਡੇ ਲਈ ਉਸ ਰਸਤੇ ‘ਚ ਮਖਮਲ ਵਿਛਾ ਦੇਵੇਗਾ, ਕੰਡਿਆਂ ਨੂੰ ਚੁਣ ਦੇਵੇਗਾ।

ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’

ਇੱਕ ਕਹਾਵਤ ਤੁਹਾਨੂੰ ਕਈ ਵਾਰ ਸੁਣਾਈ ਹੈ ਕਿ ‘ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’ ਤੇ ਇਹ ਸੱਚ ਹੈ ਇਸ ਕਹਾਵਤ ਬਾਰੇ ਅੱਜ-ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਇੰਨਾ ਨਹੀਂ ਪਤਾ, ਜੋ ਲੋਕ ਪਿੰਡਾਂ ‘ਚ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਹੋਵੇਗਾ!

ਅਸੀਂ ਇਹ ਚੀਜ਼ਾਂ ਬਿਲਕੁਲ ਕੋਲ ਬੈਠ ਕੇ ਦੇਖੀਆਂ ਹੋਈਆਂ ਹਨ ਆਮ ਤੌਰ ‘ਤੇ ਇਹ ਹੁੰਦਾ ਸੀ ਕਿ ਪਿੰਡ ‘ਚ ਸਾਰੇ ਲੋਕਾਂ ਦਾ ਆਪਸ ‘ਚ ਭਾਈਚਾਰਾ ਹੁੰਦਾ ਸੀ ਕਿਸੇ ਦੇ ਵਿਆਹ-ਸ਼ਾਦੀ ਹੁੰਦੀ, ਤਾਂ ਉੱਥੇ ਮਿਠਾਈਆਂ ਵਗੈਰਾ ਬਣਦੀਆਂ ਸਨ ਤੇ ਘਰੋ-ਘਰੀ ਲੋਕ ਦੁੱਧ ਲੈ ਕੇ ਜਾਂਦੇ ਸਨ ਬਦਲੇ ‘ਚ ਜਦੋਂ ਸ਼ਾਦੀ ਦੇ ਦਿਨ ਨਜ਼ਦੀਕ ਆਉਂਦੇ, ਤਾਂ ਉਨ੍ਹਾਂ ਨੂੰ ਇੱਕ ਚਾਹ ਦਾ ਗਿਲਾਸ ਤੇ ਇੱਕ ਲੱਡੂ ਜਾਂ ਜਲੇਬੀਆਂ, ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸੀ ਤੇ ਉਹ ਵੀ ਬਹੁਤ ਵੱਡੀ ਥਾਲੀ ‘ਚ ਲੱਡੂ-ਜਲੇਬੀਆਂ ਰੱਖ ਦਿੱਤੀਆਂ ਜਾਂਦੀਆਂ ਖਾਣ ਵਾਲਾ ਇਹ ਨਹੀਂ ਦੇਖਦਾ ਸੀ ਕਿ ਮੇਰੇ ਵਾਲਾ ਕਿਹੋ ਜਿਹਾ ਹੈ, ਸਗੋਂ ਸਭ ਨੂੰ ਇਹੀ ਹੁੰਦਾ ਸੀ ਕਿ ਮੈਨੂੰ ਛੋਟਾ ਲੱਡੂ ਲਿਆ ਕੇ ਦਿੱਤਾ ਤੇ ਉਸਨੂੰ ਵੱਡਾ ਲੱਡੂ ਲਿਆ ਕੇ ਦਿੱਤਾ!

ਅਜਿਹਾ ਹੋਣ ‘ਤੇ ਅਗਲੀ ਵਾਰ ਪੰਜ ਕਿੱਲੋ ਦੁੱਧ ਦੀ ਜਗ੍ਹਾ, ਉਹ ਦੋ ਕਿੱਲੋ ਹੀ ਦੁੱਧ ਆਉਂਦਾ  ਤਾਂ ਉਹ ਕਹਾਵਤ ਬਣ ਗਈ ਕਿ ‘ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ’ ਅਜਿਹੇ ਹੀ ਕਈ ਸਤਿਸੰਗ ਵੀ ਹੁੰਦੇ ਹਨ ਕਿਉਂਕਿ ਅਸੀਂ ਸੇਵਾ ‘ਚ ਸ਼ੁਰੂ ਤੋਂ ਹੀ ਆਇਆ ਕਰਦੇ ਤੇ ਅਸੀਂ ਸੇਵਾਦਾਰਾਂ ਨੂੰ ਕਹਿੰਦੇ ਸੁਣਿਆ ਹੈ ਕਿ ਦੇਖੋ, ਪਿਤਾ ਜੀ ਨੇ ਉਸਨੂੰ ਤਾਂ ਕੱਪੜੇ ਦੇ ਦਿੱਤੇ ਤੇ ਮੈਨੂੰ ਛੋਟਾ ਜਿਹਾ ਰੁਮਾਲ ਹੀ ਦਿੱਤਾ ਹੈ! ਤੇ ਕਈ, ਜਿਨ੍ਹਾਂ ਨੂੰ ਦ੍ਰਿੜ ਯਕੀਨ ਹੁੰਦਾ ਹੈ, ਉਹ ਕਹਿੰਦੇ ਹਨ ਕਿ ਵਾਹ! ਰੁਮਾਲ ਮਿਲ ਗਿਆ! ਤੇ ਉਹ ਵੀ ਸਤਿਗੁਰੂ ਦੇ ਹੱਥ ਲੱਗਿਆ ਹੋਇਆ! ਤਾਂ ਉਹ ਸੇਵਾਦਾਰ ਉਸ ਰੁਮਾਲ ਨੂੰ ਛਾਤੀ ‘ਤੇ ਲਾਉਂਦੇ, ਚੁੰਮਦੇ, ਦਿਲ ਨਾਲ ਲਾ ਕੇ ਰੱਖਦੇ ਹਨ, ਉਨ੍ਹਾਂ ਨੂੰ ਕਿਸੇ ਤੋਂ ਕੋਈ ਲੈਣਾ-ਦੇਣਾ ਨਹੀਂ ਕਿ ਕਿਸੇ ਨੂੰ ਕੀ ਮਿਲ ਰਿਹਾ ਹੈ!

ਕਿਸੇ ਵੀ ਖੇਤਰ ‘ਚ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ

ਉਨ੍ਹਾਂ ਨੂੰ ਜੋ ਮਿਲਿਆ, ਉਸ ਤੋਂ ਉਹ ਬੇਇੰਤਾਹ ਖੁਸ਼ ਹਨ ਤੇ ਜੋ ਲੋਕ ਦੂਜਿਆਂ ਨਾਲ ਈਰਖਾ ਕਰ-ਕਰਕੇ ਜੋ ਉਨ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ ਹਨ, ਜੋ ਸਤਿਗੁਰੂ ਨੇ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਹੁੰਦੀਆਂ ਹਨ, ਉਹ ਸਾਰੀਆਂ ਗੁਆ ਕੇ ਚਲੇ ਜਾਂਦੇ ਹਨ ਇਹ ਸੱਚਾਈ ਹੈ, ਇਹ ਅਸਲੀਅਤ ਹੈ ਇਸ ਲਈ ਕਿਸੇ ਵੀ ਖੇਤਰ ‘ਚ ਈਰਖਾ, ਨਫ਼ਰਤ ਨਹੀਂ ਕਰਨੀ ਚਾਹੀਦੀ ਭਾਵੇਂ ਦੁਨੀਆਦਾਰੀ ਦਾ ਖੇਤਰ ਹੈ, ਭਾਵੇਂ ਰੂਹਾਨੀਅਤ ਦਾ, ਤੁਸੀਂ ਆਪਣੇ ਭਾਂਡੇ ਅਨੁਸਾਰ ਹੀ ਸਮਾਨ ਪਾਉਂਦੇ ਹੋ ਦੂਜੇ ਪਾਸੇ ਪੀਰ-ਫ਼ਕੀਰ ਖੁਸ਼ੀ ‘ਚ ਤੁਹਾਡੇ ਲਈ ਜੋ ਕੁਝ ਵੀ ਬਖ਼ਸ਼ ਦਿੰਦਾ ਹੈ ਤਾਂ ਸਮਝੋ ਉਹ ਤੁਹਾਡੇ ਲਈ ਬੇਹੱਦ ਵੱਡੀ ਦਾਤ ਹੈ

ਜੋ ਲੋਕ ਦ੍ਰਿੜ ਯਕੀਨ ਹਨ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਹਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਇਨਸਾਨ ਦੇ ਨਾਲ ਉਸਦੇ ਘਰ-ਪਰਿਵਾਰ ‘ਚ ਅਜਿਹਾ ਵਾਪਰ ਜਾਂਦਾ ਹੈ, ਜਿਸ ਨਾਲ ਇਨਸਾਨ ਝਿੰਜੋੜਿਆ ਜਾਦਾ ਹੈ, ਹਿੱਲ ਜਾਂਦਾ ਹੈ, ਪਰ ਕਹਿੰਦੇ ਹਨ ਕਿ ਪਰਮਾਤਮਾ ਕਈ ਵਾਰ ਅਜਿਹਾ ਕਰਦਾ ਹੈ, ਪਰ ਪਿੱਛੇ ਪਤਾ ਨਹੀਂ ਕੀ ਲੁਕਿਆ ਹੁੰਦਾ ਹੈ! ਪਤਾ ਨਹੀਂ, ਉਸ ਨੂੰ ਕੀ ਦੇਣਾ ਹੁੰਦਾ ਹੈ? ਉਹ ਰਾਮ ਜਾਣੇ! ਕਈ ਵਾਰ ਉਸਦੇ ਭਿਆਨਕ ਕਰਮ ਵੀ ਹੁੰਦੇ ਹਨ, ਜਿਸ ਦੀ ਸਜ਼ਾ ਉਸਨੂੰ ਮਿਲਦੀ ਹੈ ਤੇ ਜੇਕਰ ਉਹ ਸਤਿਸੰਗੀ, ਰਾਮ ਦਾ ਨਾਮ ਲੈਣ ਵਾਲਾ ਹੈ, ਤਾਂ ਉਹੀ ਕਹਿੰਦਾ ਕਿ ਮਾਲਕਾ, ਤੂੰ ਜਾਣ, ਤੇਰਾ ਕੰਮ ਜਾਣੇ! ਮੈਂ ਤਾਂ ਤੇਰਾ ਬੱਚਾ ਹਾਂ, ਮੇਰੇ ਲਈ ਕੀ ਸਹੀ ਹੈ, ਕੀ ਗਲਤ, ਉਹ ਤੂੰ ਜਾਣਦਾ ਹੈ! ਜੇਕਰ ਮੇਰੇ ਲਈ ਇਹੀ ਸਹੀ ਹੈ, ਤਾਂ ਸਤਿ ਬਚਨ! ਜੋ ਲੋਕ ਦ੍ਰਿੜ ਯਕੀਨ ਨਾਲ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਕਦੇ ਟੈਨਸ਼ਨ, ਦੁੱਖ, ਪਰੇਸ਼ਾਨੀ ਨਹੀਂ ਆਉਂਦੀ ਤੇ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।