ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ‘ਚ ਜੀਐੱਸਟੀ ਸੰਵਿਧਾਨ ਸੋਧ ਬਿੱਲ ਚਰਚਾ ਲਈ ਪੇਸ਼ ਕੀਤਾ। ਜੇਤਲੀ ਨੇ ਇਸ ਬਿੱਲ ਨੂੰ ਰਾਜ ਸਭਾ ‘ਚ ਪਾਸ ਕਰਾਉਣ ਲਈ ਸਾਰੀਆਂ ਪਾਰਟੀਆਂ ਨੂੰ ਧੰਨਵਾਦ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ 2011 ‘ਚ ਲਿਆਂਦੇ ਗਏ ਜੀਐੱਸਟੀ ਬਿੱਲ ‘ਚ ਸੂਬਿਆਂ ਦੇ ਘਾਟੇ ਦੀ ਪੂਰਤੀ ਦੀ ਤਜਵੀਜ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਨਿਰਮਾਣ, ਉਤਪਾਦਨ ‘ਚ ਲੱਗ ਸਸੂਬਿਆਂ ਨੂੰ ਮਾਲੀਆ ਘਾਟੇ ਦੀ ਚਿੰਤਾ ਸੀ। ਜੇਤਲੀ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਦੇ ਕਾਰਨ ਹੀਇਸ ਬਿੱਲ ‘ਤੇ ਕੇਂਦਰ ਤੇ ਸੂਬਿਆਂ ਦਰਮਿਆਨ ਸਹਿਮਤੀ ਸੰਭਵ ਹੋ ਸਕੀ ਹੈ।