ਜੈਪੁਰ : ਨਾਮ ਚਰਚਾ ’ਚ ਆਈ ਵੱਡੀ ਗਿਣਤੀ ਸਾਧ-ਸੰਗਤ, 200 ਸਕੂਲੀ ਬੱਚਿਆਂ ਨੂੰ ਜੈਕਟਾਂ ਵੰਡੀਆਂ

21 ਗਰੀਬ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

(ਸੱਚ ਕਹੂੰ ਨਿਊਜ਼)
ਦੌਲਤਪੁਰਾ । ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਦੌਲਤਪੁਰਾ ’ਚ ਜੈਪੁਰ ਜੋਨ ਦੀ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ’ਚ ਰਾਮ-ਨਾਮ ਦੀ ਅਨੋਖੀ ਰੂਹਾਨੀ ਵਰਖਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਕਰਵਾਈ ਸੂਬਾ ਪੱਧਰੀ ਨਾਮ ਚਰਚਾ ’ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਹਿੱਸਾ ਲਿਆ। ਨਾਮ ਚਰਚਾ ਦੀ ਸ਼ੁਰੂਆਤ ’ਚ ਕਵੀਰਾਜ ਭਾਈਆਂ ਨੇ ਸੁਰੀਲੀ ਆਵਾਜ ’ਚ ਭਜਨ ਸੁਣਾਏ। ਉਪਰੰਤ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਰਿਕਾਰਡ ਅਨਮੋਲ ਬਚਨਾਂ ਨੂੰ ਸੁਣਿਆ।

 

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਿਹਾ ਕਿ ਭਗਵਾਨ ਸਰਬਸ਼ਕਤੀਮਾਨ ਹੈ ਅਤੇ ਉਸ ਤੋਂ ਕੋਈ ਵੀ ਥਾਂ ਖਾਲੀ ਨਹੀਂ ਹੈ। ਇਸ ਲਈ ਸਾਰੇਆਂ ਨੂੰ ਪ੍ਰਭੁ ਪਰਮਾਤਮਾ ਦੀ ਭਗਤੀ-ਇਬਾਦਤ ਜ਼ਰੂਰ ਕਰਨੀ ਚਾਹੀਦੀ ਹੈ। ਇਸ਼ਵਰ ਦੇ ਨਾਂਅ ’ਚ ਉਹ ਤਾਕਤ ਹੈ ਜਿਹੜੀ ਵੱਡੇ ਵੱਡੇ ਦੁੱਖ, ਮੁਸੀਬਤ ਨੂੰ ਕੰਕਰ ’ਚ ਬਦਲ ਸਕਦੀ ਹੈ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸਾਨੂੰ ਦੀਨ-ਦੁਖੀਆਂ ਦੀ ਹਰਸੰਭਵ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਖੂਨਦਾਨ, ਪੌਧਾਰੋਪਣ ਸਮੇਤ ਡੇਰਾ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਵੱਧ-ਚੜ੍ਹ ਕੇ ਕਰਨ ਦਾ ਸੱਦਾ ਦਿੱਤਾ।

ਸਾਧ-ਸੰਗਤ ਨੇ ਲਿਆ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਕਰਨ ਦਾ ਸੰਕਲਪ

ਨਾਲ ਹੀ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਅੱਜ ਦੇਸ਼ ’ਚ ਨਸ਼ਾ ਬਹੁਤ ਵੱਧ ਚੁਕੀਆ ਹੈ। ਜਿਹੜਾ ਕਿ ਦੇਸ਼ ਨੂੰ ਵਿੱਚੋਂ ਖੋਖਲਾ ਕਰ ਰਿਹਾ ਹੈ। ਦੇਸ਼ ’ਚ ਤੇਜ਼ ਰਫਤਾਰ ਨਾਲ ਨਸ਼ਾ ਵੱਧਦਾ ਇੱਕ ਤਰ੍ਹਾਂ ਨਾਲ ਇਹ ਦੇਸ਼ ਖਿਲਾਫ ਅਣਐਲਾਨੀ ਜੰਗ ਹੈ ਅਤੇ ਦੇਸ਼ ’ਚ ਨਸ਼ੇ ਦੇ ਵੱਧਦੇ ਰੁਝਾਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਮਹਾਨ ਹੈ। ਇਸ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਵਿਦੇਸ਼ੀ ਸੰਸਕ੍ਰਿਤੀ ਨੂੰ ਨਾ ਅਪਣਾ ਕੇ ਅਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਅਪਣਾਉਣਾ ਚਾਹੀਦਾ ਹੈ। ਨਾਮ ਚਰਚਾ ਦੌਰਾਨ ਵੱਖ-ਵੱਖ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦੇ ਹੋਏ ਜਿੰਦਗੀ ’ਚ ਆਏ ਬਦਲਾਅ ਅਤੇ ਅਪਣੇ ਨਾਲ ਹੋਏ ਚਮਤਕਾਰਾਂ ਬਾਰੇ ਦੱਸਿਆ।

ਇਹ ਵੀ ਪੜ੍ਹੋ : ਜਾਣੋਂ, ਪੰਜਾਬ ਦੀ ਸਾਧ-ਸੰਗਤ ਨੇ ਅਜਿਹਾ ਕੀ ਕੀਤਾ, ਜੋ ਪੂਜਨੀਕ ਗੁਰੂ ਜੀ ਨੂੰ ਯਾਦ ਆਈਆਂ 1970-72 ਦੀਆਂ ਯਾਦਾਂ

ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਭਜਨ… ਪਾਪ ਛੁਪਾਕੇ, ਪੁਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ… ਸੁਣਾਇਆ ਗਿਆ। ਜਿਸ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੁਸ਼ੀਆਂ ਮਨਾਈਆਂ। ਸਿਮਰਨ ਕਰਕੇ ਅਤੇ ਪ੍ਰਸ਼ਾਦ ਵੰਡ ਕੇ ਨਾਮ ਚਰਚਾ ਦੀ ਸਮਾਪਤੀ ਕੀਤੀ ਗਈ। ਆਖਿਰ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 200 ਸਕੂਲੀ ਬੱਚਿਆਂ ਨੂੰ ਗਰਮ ਕੱਪੜੇ ਅਤੇ 21 ਗਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਨਾਮ ਚਰਚਾ ’ਚ ਹਾਜ਼ਰ ਡੇਰਾ ਸ਼ਰਧਾਲੂਆਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਅਤੇ ਹੱਥੇ ਖੜ੍ਹੇ ਕਰਕੇ ਏਕਤਾ ਨਾਲ ਮਾਨਵਤਾ ਭਲਾਈ ਕਾਰਜ਼ਾਂ ’ਚ ਹਿੱਸਾ ਲੈਣ ਦਾ ਸੰਕਲਪ ਦੁਹਰਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ