ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵਿਰੋਧੀ ਧਿਰਾਂ ਦੇ ਆਗੂਆਂ ਖਿਲਾਫ਼ ਮਾਣਹਾਨੀ ਦੇ ਮੁਕੱਦਮਿਆਂ ਦਾ ਸਹਾਰਾ ਲੈਣ ਲਈ ਤਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਸ਼ਖਤ ਝਾੜ ਪਾਉਂਦਿਆਂ ਅੱਜ ਕਿਹਾ ਕਿ ਉਹ ਜਨਤਕ ਜੀਵਨ ਵਾਲੀ ਨੇਤਾ ਹੈ ਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਉੱਚ ਅਦਾਲਤ ਨੇ ਇਹ ਟਿੱਪਣੀ ਉਸ ਸੇਮਂ ਕੀਤੀ ਜਦੋਂ ਸੂਬਾ ਸਰਕਾਰ ਨੇ ਉਸ ਨੂੰ ਜਾਣੂੰ ਕਰਵਾਇਆ ਕਿ ਪਿਛਲੇ ਪੰਜ ਵਰ੍ਹਿਆਂ ‘ਚ ਮਾਣਹਾਨੀ ਦੇ 213 ਮਾਮਲੇ ਦਰਜ ਕਰਵਾਏ ਗਏ ਹਨ। ਡੀਐੱਮਡੀਕੇ ਦੇ ਖਿਲਾਫ਼ ਮਾਣਹਾਨੀ ਦੇ 48 ਮੁਕੱਦਮੇ ਦਰਜ ਹਨ, ਜਿਨ੍ਹਾਂ ‘ਚੋਂ 28 ਇਕੱਲੇ ਪਾਰਟੀ ਮੁਖੀ ਵਿਜੈਕਾਂਤ ਖਿਲਾਫ਼ ਹੀ ਹਨ।