ਆਈਐੱਸ ਕਮਜ਼ੋਰ ਹੋਇਆ ਪਰ ਖ਼ਤਰਾ ਨਹੀਂ ਘਟਿਆ : ਓਬਾਮਾ

ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨ ੇਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ਼ ਸਹਿਯੋਗੀ ਦੇਸਾਂ ਨਾਲ ਮਿਲ ਕੇ ਜੋ ਲੜਾਈ ਵਿੱਢੀ ਗਈ ਹੈ ਉਸ ਨਾਲ ਇਸ ਸੰਗਠਨ ਦੀ ਸਥਿਤੀ ਪਹਿਲਾਂ ਤੋਂ ਕਮਜ਼ੋਰ ਹੋਈ ਹੈ ਪਰ ਉਹ ਤੋਂ ਖ਼ਤਰਾ ਬਰਕਰਾਰ ਹੈ।
ਸ੍ਰੀ ਓਬਾਮਾ ਨੇ ਪੇਂਟਾਗਨ ‘ਚ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਕੱਲ੍ਹ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਈਐੱਸ ਦੀ ਸੀਰੀਆ ਤੇ ਇਰਾਕ ‘ਚ ਪਕੜ ਕਮਜ਼ੋਰ ਹੋਈ ਹੈ ਪਰ ਵਿਸ਼ਵ ਦੇ ਹੋਰ ਖੇਤਰਾਂ ‘ਚ ਉਸ ਦੇ ਹਮਲੇ ਵਧੇ ਹਨ।