ISIS ‘ਚ ਸ਼ਾਮਲ ਹੋਏ ਕੇਰਲ ਦੇ ਲੜਕੇ ਨੇ ਪਰਿਵਾਰ ਨੂੰ ਭੇਜਿਆ ਮੈਸਿਜ

ਕੇਰਲ। ਕੇਰਲ ਤੋਂ ਗਾਇਬ ਹੋਏ 21 ਲੋਕਾਂ ਚੋਂ ਇੱਕ ਨੇ ਆਪਣੇ ਘਰ ਵਾਲਿਆਂ ਨੂੰ ਮੈਸਿਜ ਭੇਜਿਆ ਹੈ। ਮੈਸਿਜ ‘ਚ ਉਸ ਨੇ ਕਿਹਾ ਹੈ ਕਿ ਉਹ ਇਸਲਾਮਿਕ ਸਟੇਟ ਦੀ ਧਰਤੀ ‘ਤੇ ਪੁੱਜ ਚੁੱਕਾ ਹੈ ਤੇ ਵਾਪਸ ਨਹੀਂ ਆਉਣਾ ਚਾਹੁੰਦਾ। ਨਾਲ ਹੀ ਉਸ ਨੇ ਆਪਣੇ ਭਰਾ ਤੇ ਬਾਕੀ ਘਰ ਵਾਲਿਆਂ ਨੂੰ ਵੀ ਸੀਰਿਆ ਆਉਣ ਦੀ ਸਲਾਹ ਦਿੱਤੀ ਹੈ। ਇਹ 21 ਲੋਕ ਉਹੀ ਹਨ ਜੋ ਭਾਰਤ ਦੇ ਕੇਰਲ ਤੋਂ ਗਾਇਬ ਹੋÂ ਸਨ। ਸ਼ੱਕ ਹੈ ਕਿ ਸਾਰੇ ਵਿਅਕਤੀਆਂ ਨੇ ਸੀਰਿਆ ਜਾ ਕੇ ਆਈਐੱਸਆਈਐੱਸ ੂ ਜੁਆਇਨ ਕਰ ਲਿਆ ਹੈ।