ਇੰਫਾਲ। ਆਇਰਨ ਲੇਡੀ ਇਰੋਮ ਸ਼ਰਮਿਲਾ (44) ਅੱਜ 16 ਵਰ੍ਹਿਆਂ ਬਾਅਦ ਆਪਣਾ ਵਰਤ ਖ਼ਤਮ ਕਰੇਗੀ। ਉਨ੍ਹਾਂ ਨੇ ਮਣੀਪੁਰ ਤੋਂ ਅਫਸਪਾ (ਆਰਮਡ ਫੋਰਸ ਸਪੈਸ਼ਲ ਪਾਵਰ ਐਕਟ) ਹਟਾਉਣ ਦੀ ਮੰਗ ਨੂੰ ਲੈ ਕੇ ਸੰਨ 2000 ‘ਚ ਵਰਤ ਸ਼ੁਰੂ ਕੀਤਾ ਸੀ।
ਪਰ ਹੁਣ ਉਹ ਵਿਵਸਥਾ ਦਾ ਅੰਗ ਬਣ ਕੇ ਇਸ ਕਾਨੂੰਨ ਨੂੰ ਹਟਾਉਣ ਦਾ ਯਤਨ ਕਰੇਗੀ। ਇਸ ਲਈ ਉਹ ਬਕਾਇਦਾ ਚੋਣ ਲੜੇਗੀ।
ਆਪਣੀ ਚੱਟਾਨੀ ਇੱਛਾ ਸ਼ਕਤੀ ਕਾਰਨ ਮਣੀਪੁਰ ਦੀ ‘ਆਇਰਨ ਲੇਡੀ’ ਵਜੋਂ ਪ੍ਰਸਿੱਧ ਸ਼ਰਮਿਲਾ ਲਗਭਗ 16 ਵਰ੍ਹਿਆਂ ਤੋਂ ਆਤਮਹੱਤਿਆ ਦੇ ਯਤਨ ‘ਚ ਪੁਲਿਸ ਦੀ ਹਿਰਾਸਤ ‘ਚ ਹੈ। ਉਨ੍ਹਾਂ ਦੀ ਨੱਕ ‘ਚ ਨਾਲੀ ਲਾਈ ਹੋਈ ਹੈ ਜਿਸ ਜ਼ਰੀਏ ਉਨ੍ਹਾਂ ਨੂੰ ਤਰਲ ਰੁਪ ‘ਚ ਖਾਣਾ ਦਿੱਤਾ ਜਾਂਦਾ ਹੈ।
ਅਦਾਲਤ ਦੇ ਆਦੇਸ਼ ‘ਤੇ ਉਨ੍ਹਾਂ ਨੂੰ ਇੰਕ ਕਮਰੇ ‘ਚ ਪੁਲਿਸ ਨਿਗਰਾਨੀ ਹੇਠ ਰੱਖਿਆ ਜਾਦਾ ਹੈ, ਜਿੱਥੇ ਉਸ ਨੂੰ ਹਰ 15 ਦਿਨਾਂ ਬਾਅਦ ਅਦਾਲਤ ਲਿਜਾ ਕੇ ਜੱਜ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।