ਸ਼੍ਰੀਲੰਕਾ-ਆਸਟਰੇਲੀਆ, ਸ਼੍ਰੀਲੰਕਾ-ਭਾਰਤ ਟੈਸਟ ਮੈਚ ਫਿਕਸ ਦਾ ਦਾਅਵਾ

ਆਈ.ਸੀ.ਸੀ. ਵੱਲੋਂ ਜਾਂਚ ਸ਼ੁਰੂ | Test Cricket Match

ਦੁਬਈ (ਏਜੰਸੀ)। ਨਾਮਵਰ ਮੀਡੀਆ ਹਾਊਸ ਅਲ ਜਜ਼ੀਰਾ ਨੇ ਆਪਣੀ ਇੱਕ ਦਸਤਾਵੇਜੀ ਵੀਡੀਓ ਦੇ ਰਾਹੀਂ ਸਾਲ 2016 ‘ਚ ਸ਼੍ਰੀਲੰਕਾ ਅਤੇ ਆਸਟਰੇਲੀਆ ਦਰਮਿਆਨ ਟੈਸਟ (Test Cricket Match) ਮੈਚ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਇਸ ਦੇ ਨਾਲ ਹੀ ਪਿਛਲੇ ਸਾਲ ਸ਼੍ਰੀਲੰਕਾ-ਭਾਰਤ ਦਰਮਿਆਨ ਗਾਲੇ ‘ਚ ਖੇਡਿਆ ਗਿਆ ਟੈਸਟ ਵੀ ਸ਼ੱਕ ਦੇ ਘੇਰੇ ‘ਚ ਆ ਗਿਆ ਹੈ. ਚੈਨਲ ਨੇ ਦਾਅਵਾ ਕੀਤਾ ਕਿ ਮੈਦਾਨ ਕਰਮੀ ਇੰਡੀਕਾ ਨੇ ਬੱਲੇਬਾਜ਼ਾਂ ਦੀ ਮੱਦਦਗਾਰ ਪਿੱਚ ਬਣਾਈ ਸੀ ਅਤੇ ਭਾਰਤ ਬੱਲੇਬਾਜ਼ਾਂ ਦੀ ਵਿਕਟ ‘ਤੇ ਖੇਡਿਆ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਲ ਜਜ਼ੀਰਾ ਐਤਵਾਰ ਨੂੰ ਇਸ ਡਾਕੂਮੈਂਟਰੀ ਦਾ ਪ੍ਰਸਾਰਣ ਕਰੇਗਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀਲੰਕਾ-ਭਾਰਤ ਦਰਮਿਆਨ ਪਿਛਲੇ ਸਾਲ 26 ਤੋਂ 29 ਜੁਲਾਈ ਤੱਕ ਖੇਡੇ ਗਏ ਟੈਸਟ ਮੈਚ ‘ਚ ਪਿੱਚ ਨਾਲ ਛੇੜਛਾੜ ਕੀਤੀ ਗਈ ਸੀ. ਭਾਰਤ ਨੇ ਇਹ ਮੈਚ 304 ਦੌੜਾਂ ਨਾਲ ਜਿੱਤਿਆ ਸੀ ਪਹਿਲੀ ਪਾਰੀ ‘ਚ ਭਾਰਤ ਨੇ 600 ਦੌੜਾਂ ਬਣਾਈਆਂ ਅਤੇ ਦੂਸਰੀ ਪਾਰੀ ਭਾਰਤ ਨੇ ਤਿੰਨ ਵਿਕਟਾਂ ‘ਤੇ 240 ਦੇ ਸਕੋਰ ਤੇ ਘੋਸ਼ਿਤ ਕਰ ਦਿੱਤੀ ਸੀ ਸ਼੍ਰੀਲੰਕਾਈ ਟੀਮ 291 ਅਤੇ 245 ਦੌੜਾਂ ਹੀ ਬਣਾ ਸਕੀ ਸੀ। ਜਜੀਰਾ ਨੈੱਟਵਰਕ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਦੇ ਇੱਕ ਪ੍ਰਥਮ ਸ਼੍ਰੇਣੀ ਕ੍ਰਿਕਟਰ ਰਾਬਿਨ ਮੌਰਿਸ ਨੇ ਮੰਨਿਆ ਕਿ ਉਸਨੇ ਪਿੱਚ ਨਾਲ ਛੇੜਛਾੜ ਲਈ ਗਾੱਲੇ ਦੇ ਮੈਦਾਨਕਰਮੀ ਨੂੰ ਰਿਸ਼ਵਤ ਦਿੱਤੀ ਸੀ  ਇਸ ਵਿੱਚ ਮੈਦਾਨ ਕਰਮੀ ਨੇ ਵੀ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਨਾਲ ਜੁੜੇ ਟੈਸਟ ਮੈਚਾਂ ਲਈ ਅਜਿਹਾ ਕਰਨ ਦੀ ਗੱਲ ਕਹੀ ਹੈ।