ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਮਨਾਇਆ ਅਜਾਦੀ ਦਿਵਸ

ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਮਨਾਇਆ ਅਜਾਦੀ ਦਿਵਸ

ਲੌਂਗੋਵਾਲ/ਚੀਮਾ (ਹਰਪਾਲ)। ਦਾ ਆਕਸਫੋਰਡ ਪਬਲਿਕ ਸਕੂਲ ਸੁਨਾਮ ਰੋਡ ਸ਼ੇਰੋਂ ਵਿਖੇ ਅਜਾਦੀ ਦੇ 75 ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਸਤਿਕਾਰਯੋਗ ਐਮ. ਡੀ ਸਰਦਾਰ ਗੁਰਧਿਆਨ ਸਿੰਘ ਚਹਿਲੂ ਵੱਲੋਂ ਤਿਰੰਗਾ ਲਹਿਰਾਇਆ ਗਿਆ। ਸਕੂਲ ਦੇ ਵਿਦਿਆਰਥੀ ਵੱਲੋਂ ਅਜਾਦੀ ਸੰਬੰਧੀ ਵੱਖ-ਵੱਖ ਪੁਸ਼ਾਕਾਂ ਪਹਿਨ ਕੇ ਅਜ਼ਾਦੀ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਗਏ। ਬੱਚਿਆਂ ਵੱਲੋਂ ਪਹਿਨੀਆਂ ਵੱਖ- ਵੱਖ ਪੁਸ਼ਾਕਾਂ ਅਜ਼ਾਦੀ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਵਿਦਿਆਰਥੀਆਂ ਵੱਲੋਂ ਦੇਸ਼ – ਭਗਤੀ ਦੇ ਗੀਤ ਕੋਰੀਓਗ੍ਰਾਫੀ ਨਾਟਕ ਅਤੇ ਮਨੋਰੰਜਨ ਨਾਲ ਭਰਪੂਰ ਝਲਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਗੀਤਾਂ ਉੱਪਰ ਡਾਂਸ ਪੇਸ਼ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਰੰਗੀਨ ਬਣਾਇਆ।

ਇਸ ਮੌਕੇ ਸਕੂਲ ਪਿ੍ਰੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਸੰਬੋਧਨ ਕਰਦਿਆਂ “ਕਿਹਾ ਕਿ ਸਾਡੇ ਪੁਰਖਿਆੰ ਤੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਲੰਬੀ ਲੜਾਈ ਲੜੀ ਅਤੇ 15 ਅਗਸਤ 1947 ਵਾਲੇ ਦਿਨ ਅਜ਼ਾਦੀ ਹਾਸਲ ਹੋਈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਬਲੀਦਾਨ ਸਦਕਾ ਅੱਜ ਅਸੀਂ ਇੱਕ ਅਜ਼ਾਦ ਦੇਸ਼ ਵਿੱਚ ਜਿੰਦਗੀ ਬਤੀਤ ਕਰ ਰਹੇ ਹਾਂ। ਦੇਸ਼ ਦੇ 15 ਵੇਂ ਅਜਾਦੀ ਇਸ ਤੇ ਅਸੀਂ ਸਾਰੇ ਰਲ ਕੇ ਸਾਡੇ ਦੇਸ਼ ਦੇ ਅਜਾਦੀ ਘੁਲਾਟੀਆਂ ਅਤੇ ਸ਼ਹੀਦ ਨੂੰ ਨਮਨ ਕਰੀਏ ਅਤੇ ਉਨ੍ਹਾਂ ਤੋਂ ਦੇਸ਼ – ਭਗਤੀ ਦਾ ਜਜ਼ਬਾ ਸਿੱਖਣ ਦਾ ਯਤਨ ਕਰੀਏ।

ਇਸ ਮੌਕੇ ਸੰਸਥਾ ਦੇ ਚੇਅਰਮੈਨ ਸਰਦਾਰ ਚਮਕੌਰ ਸਿੰਘ, ਐਮ. ਡੀ ਸਰਦਾਰ ਗੁਰਧਿਆਨ ਸਿੰਘ ਮਹਿਲੂ ਅਤੇ ਮਿਸਟਰ ਪ੍ਰਵੀਨ ਕੁਮਾਰ ਦੁਆਰਾ ਬੱਚਿਆਂ ਅਤੇ “ਸਕੂਲ ਸਟਾਫ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ