ਰਾਜਨੀਤੀ ’ਚ ਵਧਦੀ ਗੈਰ-ਮਰਿਆਦਾਪੂਰਨ ਬਿਆਨਬਾਜ਼ੀ

ਰਾਜਨੀਤੀ ’ਚ ਵਧਦੀ ਗੈਰ-ਮਰਿਆਦਾਪੂਰਨ ਬਿਆਨਬਾਜ਼ੀ

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਚੀਨ ਅਤੇ ਭਾਰਤ ਦੇ ਫੌਜੀਆਂ ਵਿਚਕਾਰ ਹੋਈ ਝੜਪ ਦਾ ਮੁੱਦਾ ਕਾਫ਼ੀ ਭਖ਼ਿਆ ਹੋਇਆ ਹੈ ਵਿਰੋਧੀ ਧਿਰ ਇਸ ਮੁੱਦੇ ਨੂੰ ਸਦਨ ਤੋਂ ਸੜਕ ਤੱਕ ਖੂਬ ਉਛਾਲ ਰਿਹਾ ਹੈ ਇਨ੍ਹਾਂ ਸਭ ਵਿਚਕਾਰ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਅਲਵਰ ’ਚ ਤਿੱਖੀ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਹੈ, ਦੇਸ਼ ਦੀ ਅਜ਼ਾਦੀ ਲਈ ਕਾਂਗਰਸ ਨੇ ਕਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਤੁਸੀਂ ਕੀ ਕੀਤਾ?

ਉਨ੍ਹਾਂ ਚੀਨ ਦਾ ਨਾਂਅ ਨਾ ਲੈਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੂਹੇ ਦੀ ਚਾਲ ਚੱਲਣ ਵਾਲਾ ਦੱਸਿਆ ਖੜਗੇ ਨੇ ਕਿਹਾ, ਅਸੀਂ ਦੇਸ਼ ਨੂੰ ਅਜ਼ਾਦੀ ਦਿਵਾਈ ਅਤੇ ਦੇਸ਼ ਦੀ ਏਕਤਾ ਲਈ ਇੰਦਰਾ ਅਤੇ ਰਾਜੀਵ ਗਾਂਧੀ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਸਾਡੇ ਪਾਰਟੀ ਆਗੂਆਂ ਨੇ ਆਪਣੀ ਜਾਨ ਦਿੱਤੀ, ਤੁਸੀਂ ਕੀ ਕੀਤਾ? ਤੁਹਾਡੇ ਘਰ ’ਚ ਦੇਸ਼ ਲਈ ਕੋਈ ਕੁੱਤਾ ਤੱਕ ਮਰਿਆ ਹੈ? ਕੀ ਕਿਸੇ ਨੇ ਕੋਈ ਕੁਰਬਾਨੀ ਦਿੱਤੀ ਹੈ? ਕਾਂਗਰਸ ਪ੍ਰਧਾਨ ਦੇ ਬਿਆਨ ਨਾਲ ਸਿਆਸੀ ਗਲਿਆਰਿਆਂ ’ਚ ਬਿਆਨਬਾਜ਼ੀ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ

ਖੜਗੇ ਦੇ ਕੁੱਤੇ ਵਾਲੇ ਬਿਆਨ ’ਤੇ ਸੰਸਦ ’ਚ ਬੀਜੇਪੀ ਨੇ ਹੰਗਾਮਾ ਕੀਤਾ ਅਤੇ ਖੜਗੇ ਨੂੰ ਬਿਆਨ ’ਤੇ ਮਾਫ਼ੀ ਮੰਗਣ ਨੂੰ ਕਿਹਾ ਪਰ ਖੜਗੇ ਨੇ ਕਿਹਾ, ਜੋ ਕਿਹਾ ਸਹੀ ਕਿਹਾ ਖੜਗੇ ਦਾ ਰਾਜਨੀਤੀ ਦੇ ਖੇਤਰ ’ਚ ਪੰਜ ਦਹਾਕੇ ਦਾ ਤਜ਼ਰਬਾ ਹੈ ਪਰ ਉਨ੍ਹਾਂ ਦੀ ਭਾਸ਼ਾ ਦੇ ਪੱਧਰ ਨੂੰ ਦੇਖ ਕੇ ਅਜਿਹਾ ਮਹਿਸੂਸ ਨਹੀਂ ਹੁੰਦਾ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਦੀ ਬਿਆਨਬਾਜ਼ੀ ਅਸੰਸਦੀ ਅਤੇ ਗੈਰ-ਮਰਿਆਦਾਪੂਰਨ ਤਾਂ ਹੈ ਹੀ, ਉੱਥੇ ਉਹ ਇਹ ਵੀ ਸੋਚਣ ਨੂੰ ਮਜ਼ਬੂਰ ਕਰਦੀ ਹੈ ਕਿ ਦੇਸ਼ ਦੀ ਰਾਜਨੀਤੀ ਅਤੇ ਰਾਜਨੀਤਿਕ ਆਗੂ ਕਿਸ ਦਿਸ਼ਾ ’ਚ ਜਾ ਰਹੇ ਹਨ ਉਂਜ ਇਹ ਕੋਈ ਪਹਿਲਾ ਮੌਕਾ ਨਹੀਂ ਹੈ

ਜਦੋਂ ਖੜਗੇ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਸਬੰਧੀ ਗੈਰ-ਮਰਿਆਦਾਪੂਰਨ ਬਿਆਨਬਾਜ਼ੀ ਕੀਤੀ ਹੋਵੇ ਇਸ ਤੋਂ ਪਹਿਲਾਂ ਖੜਗੇ ਨੇ ਗੁਜਰਾਤ ’ਚ ਚੁਣਾਵੀ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੇ ਬਿਆਨ ਨੂੰ ਗੁਜਰਾਤ ਚੋਣਾਂ ਵਿਚ ਮੁੱਦਾ ਵੀ ਬਣਾਇਆ ਸੀ ਇਸ ਦੌਰਾਨ ਖੜਗੇ ਨੇ ਤਵਾਂਗ ਝੜਪ ਨੂੰ ਲੈ ਕੇ ਵੀ ਸਰਕਾਰ ’ਤੇ ਹਮਲਾ ਬੋਲਿਆ ਖੜਗੇ ਨੇ ਕਿਹਾ, ਅਸੀਂ ਚੀਨ ਦੇ ਹਮਲੇ ’ਤੇ ਚਰਚਾ ਚਾਹੁੰਦੇ ਹਾਂ ਪਰ ਉਹ (ਸਰਕਾਰ) ਚਰਚਾ ਲਈ ਤਿਆਰ ਨਹੀਂ ਹੈ ਉਹ ਬਾਹਰ ਸ਼ੇਰ ਵਾਂਗ ਗੱਲ ਕਰਦੇ ਹਲ ਪਰ ਅਸਲ ਵਿਚ ਉਹ ਚੂਹੇ ਦੀ ਚਾਲ ਚੱਲਦੇ ਹਨ ਅਸੀਂ ਦੇਸ਼ ਦੇ ਨਾਲ ਹਾਂ ਪਰ ਸਰਕਾਰ ਜਾਣਕਾਰੀ ਲੁਕਾ ਰਹੀ ਹੈ

ਖੜਗੇ ਹੀ ਨਹੀਂ ਕਾਂਗਰਸ ਦੇ ਕਈ ਦੂਜੇ ਆਗੂ ਵੀ ਸਮੇਂ-ਸਮੇਂ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਗੈਰ-ਮਰਿਆਦਾਪੂਰਨ ਟਿੱਪਣੀ ਅਤੇ ਬਿਆਨਬਾਜ਼ੀ ਕਰਦੇ ਰਹੇ ਹਨ ਹੁਣ ਇਹ ਪਰੰਪਰਾ ਪੁਰਾਣੀ ਹੋ ਚੁੱਕੀ ਹੈ 1998 ਤੋਂ ਅੱਜ ਤੱਕ ਤਿੰਨ ਕਾਂਗਰਸ ਪ੍ਰਧਾਨ ਹੋਏ ਹਨ ਅਤੇ ਤਿੰਨਾਂ ਨੇ ਪ੍ਰਧਾਨ ਮੰਤਰੀ ਲਈ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਦਰਅਸਲ ਆਗੂ ਦੇ ਕਿਸੇ ਵੀ ਰੂਪ ਵਿਚ ਮੋਦੀ ਕਾਂਗਰਸੀ ਨਫ਼ਰਤ ਦੇ ਪ੍ਰਤੀਕ ਰਹੇ ਹਨ ਪੀਐਮ ਮੋਦੀ ’ਤੇ ਹੋਣ ਵਾਲੀ ਨਿੱਜੀ ਟਿੱਪਣੀ ਅਤੇ ਅਪਮਾਨ ਕਾਂਗਰਸ ਦੀ ਕਾਫ਼ੀ ਪੁਰਾਣੀ, ਪਰ ਨਾਕਾਮ ਰਣਨੀਤੀ ਰਹੀ ਹੈ ਗੁਜਰਾਤ ਚੋਣਾਂ ਦੇ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਮਧੁਸੂਦਨ ਮਿਸਤਰੀ ਨੇ ਪੀਐਮ ਮੋਦੀ ਦੀ ‘ਔਕਾਮ’ ’ਤੇ ਟਿੱਪਣੀ ਕੀਤੀ ਸੀ

ਉਹ ਵੱਖ ਗੰਲ ਹੈ ਕਿ ਖੜਗੇ, ਮਿਸਤਰੀ ਅਤੇ ਦੂਜੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਨੇ ਗੁਜਰਾਤ ਚੋਣਾਂ ਵਿਚ ਕਾਂਗਰਸ ’ਤੇ ਉਲਟਾ ਅਸਰ ਕਰ ਦਿੱਤਾ 2002 ਦੇ ਗੋਧਰਾ ਕਤਲ ਕਾਂਡ ਅਤੇ ਫਿਰ ਗੁਜਰਾਤ ਵਿਚ ਫਿਰਕੂ ਦੰਗਿਆਂ ਤੋਂ ਬਾਅਦ ਮੋਦੀ ਪ੍ਰਤੀ ਟਿੱਪਣੀਆਂ ਨਫ਼ਰਤ ਭਰੀਆਂ ਹੁੰਦੀਆਂ ਗਈਆਂ ਹਨ ਹਾਲਾਂਕਿ ਸਾਰੇ ਜਾਂਚ ਕਮਿਸ਼ਨਾਂ ਅਤੇ ਆਖ਼ਰ ਸੁਪਰੀਮ ਕੋਰਟ ਦੇ ਪੱਧਰ ’ਤੇ ਵੀ ਪ੍ਰਧਾਨ ਮੰਤਰੀ ਮੋਦੀ ‘ਨਿਰਦੋਸ਼’ ਅਤੇ ‘ਸਾਜਿਸ਼ਹੀਣ’ ਕਰਾਰ ਦਿੱਤੇ ਗਏ ਹਨ

ਅਜਿਹਾ ਵੀ ਨਹੀਂ ਹੈ ਕਿ ਪਹਿਲਾਂ ਰਾਜਨੀਤੀ ਵਿਚ ਦੂਸ਼ਣਬਾਜੀ ਨਹੀਂ ਹੁੰਦੀ ਸੀ ਜਾਂ ਇੱਕ-ਦੂਜੇ ’ਤੇ ਚਿੱਕੜ ਨਹੀਂ ਉਛਾਲਿਆ ਜਾਂਦਾ ਸੀ ਅਜਿਹਾ ਹੁੰਦਾ ਸੀ ਪਰ ਜਿਸ ਤਰ੍ਹਾਂ ਸਭ ਕੁਝ ਬੇਕਾਬੂ ਹੋ ਰਿਹਾ ਹੈ ਉਹ ਚਿੰਤਾਜਨਕ ਹੈ ਪਹਿਲਾਂ ਚਿੱਕੜ ਦੇ ਛਿੱਟੇ ਉਛਾਲੇ ਜਾਂਦੇ ਸਨ ਪਰ ਹੁਣ ਯਤਨ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਝੂਠ ਜਾਂ ਸੱਚ ਦੇ ਚਿੱਕੜ ਦਾ ਵਿਸ਼ਾਲ ਜਵਾਲਾਮੁਖੀ ਖੜ੍ਹਾ ਕਰਕੇ ਵਿਰੋਧੀ ਨੂੰ ਪੂਰੀ ਤਰ੍ਹਾਂ ਢੱਕ ਕੇ ਨਕਾਰਾ ਬਦਾ ਦਿੱਤਾ ਜਾਵੇ

ਪਹਿਲਾਂ ਇਲਾਜ਼ਾਮਾਂ ਦਾ ਕੋਈ ਅਧਾਰ ਜਾਂ ਸਬੂਤ ਹੁੰਦੇ ਸਨ ਤਾਂ ਹੁਣ ਇਲਜ਼ਾਮ ਲਈ ਕਿਸੇ ਅਧਾਰ ਦੀ ਲੋੜ ਨਹੀਂ ਵਿਰੋਧੀ ’ਤੇ ਇੰਨੇ ਇਲਜ਼ਾਮ ਚੇਪ ਦਿਓ ਕਿ ਆਮ ਲੋਕ ਤਾਂ ਕੀ ਖੁਦ ਉਸ ਨੂੰ ਹੀ ਆਪਣੇ-ਆਪ ’ਤੇ ਸ਼ੱਕ ਹੋਣ ਲੱਗੇ ਜੇਕਰ ਮਾਮਲਾ ਵਿਗੜਦਾ ਦਿਸੇ ਭਾਵ ਕੋਰਟ ਵਿਚ ਪਹੁੰਚ ਜਾਵੇ ਤਾਂ ਖੁਦ ਨੂੰ ਫਸਣ ਤੋਂ ਬਚਾਉਣ ਲਈ ਮਾਫ਼ੀ ਮੰਗ ਕੇ ਜਾਨ ਛੁਡਾਉਣ ਦਾ ਰੁਝਾਨ ਵੀ ਕਥਿਤ ਨੈਤਿਕ ਰਾਜਨੀਤੀ ਦਾ ਰੁਝਾਨ ਬਣ ਚੁੱਕਾ ਹੈ

ਅਪਸ਼ਬਦਾਂ ਦਾ ਪ੍ਰਯੋਗ ਕਰਨ ਵਾਲੇ ਦੀ ਘਟੀਆ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ ਪਰ ਧਰੁਵੀਕਰਨ ਦੀ ਚਾਹ ਵੀ ਸਾਡੇ ਆਗੂਆਂ ਨੂੰ ਇਸ ਤੋਂ ਵੀ ਪਰਹੇਜ਼ ਨਹੀਂ ਨਹੀਂ ਤਾਂ ਅਹੁਦੇ ਦੀ ਗਰਿਮਾ ਦਾ ਧਿਆਨ ਰੱਖੇ ਬਿਨਾ ਪ੍ਰਧਾਨ ਮੰਤਰੀ ਨੂੰ ‘ਅਨਪੜ੍ਹ-ਗਵਾਰ’, ‘ਆਰਐਸਐਸ ਦਾ ਗੁੰਡਾ, ‘ਹਤਿਆਰਾ’, ਮੌਤ ਦਾ ਸੁਦਾਗਰ’, ‘ਯਮਰਾਜ’, ‘ਸੱਪ-ਬਿੱਛੂ’ ਕਹਿਣ ਵਾਲੇ ਜ਼ਰੂਰ ਸੋਚਦੇ ਆਪਣੇ ਬਚਾਅ ਵਿਚ ਉਹ ਕਹਿ ਸਕਦੇ ਹਨ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਵੀ ‘ਚੋਰ’ ਕਿਹਾ ਗਿਆ ਸੀ ਪਰ ਉਹ ਇਸ ਗੱਲ ’ਤੇ ਚੁੱਪ ਰਹਿ ਜਾਂਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਪ੍ਰਤੀਕਿਰਿਆ ਕੀ ਸੀ? ਉਨ੍ਹਾਂ ਦੇ ਪੁਰਾਣੇ ਤਰਕ ਅੱਜ ਚੁੱਪ ਹੋ ਜਾਂਦੇ ਹਨ ਤਾਂ ਵਿਰੋਧੀਆਂ ਕੋਲ ਵੀ ਉਸ ਸਮੇਂ ਦੇ ਆਪਣੇ ਕਾਰਿਆਂ ਦੇ ਬਚਅ ਲਈ ਕੁਝ ਨਹੀਂ ਹੈ

ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਦੁਨੀਆ ਦਾ ਸਭ ਤੋਂ ਗੈਰ-ਮਰਿਆਦਾਪੂਰਨ ਲੋਕਤੰਤਰ ਕਿਹਾ ਜਾਵੇ, ਜਾਗਣਾ ਹੋਵੇਗਾ ਵਰਤਮਾਨ ਹਾਲਾਤਾਂ ਵਿਚ ਦੇਸ਼ ਨੂੰ ਬਚਾਉਣ, ਰਾਜਨੀਤਿਕ ਭ੍ਰਿਸ਼ਟਾਚਾਰ ਮਿਟਾਉਣ, ਜਨਤਾ ਵਿਚ ਫੈਲੇ ਭਰਮ, ਈਰਖਾ ਨੂੰ ਮਿਟਾਉਣ ਅਤੇ ਅਜਿਹੇ ਸਾਰੇ ਬਿੰਦੂਆਂ ’ਤੇ ਵਿਚਾਰ ਲਈ ਸਿਰਫ਼ ਬੁੱਧੀਜੀਵੀਆਂ ਨੂੰ ਹੀ ਨਹੀਂ, ਹਰੇ ਜਾਗਰੂਕ ਵਿਅਕਤੀ ਨੂੰ ਅੱਗੇ ਆਉਣਾ ਹੋਵੇਗਾ ਤਾਂ ਹੀ ਲੋਕਤੰਤਰ ਦਾ ਕੋਈ ਅਰਥ ਰਹਿ ਸਕੇਗਾ ਵਿਚਾਰਧਾਰਾ ਪ੍ਰਤੀ ਨਿਹਚਾ ਹੋਣ ਵੱਖ ਗੱਲ ਹੈ

ਪਰ ਗੈਰ-ਮਰਿਆਦਾਪੂਰਨ ਵਿਹਾਰ ਪ੍ਰਤੀ ਨਿਹਚਾ ਨੂੰ ਸਵੀਕਾਰ ਲਹੀਂ ਕੀਤਾ ਜਾਣਾ ਚਾਹੀਦਾ ਰਾਜਨੀਤੀ ਵਿਚ ਭਾਸ਼ਾ ਦੇ ਡਿੱਗਦੇ ਪੱਧਰ ਨਾਲ ਹੀ ਸਵਾਲ ਪੁੱਛਣ ਦੀ ਗੁੰਜਾਇਸ਼ ਖ਼ਤਮ ਹੋ ਗਈ, ਕਿਉਂਕਿ ਆਗੂ ਇਹ ਮੰਨ ਬੈਠੇ ਹਨ ਕਿ ਉਹ ਜੋ ਕਹਿ ਰਹੇ ਹਨ, ਉਹੀ ਸੱਚ ਹੈ ਰਾਜਨੀਤੀ ਵਿਚ ਅਟਲ ਬਿਹਾਰੀ, ਇੰਦਰਾ ਗਾਂਧੀ ਦੀ ਭਾਸ਼ਣ ਸ਼ੈਲੀ ਲੋਕਾਂ ਦੇ ਦਿਮਾਗ ਵਿਚ ਹੈ ਉਹ ਵੀ ਦਹਾੜਦੇ ਅਤੇ ਗਰਜ਼ਦੇ ਸਨ ਪਰ ਉਨ੍ਹਾਂ ਵਿਚ ਸੰਜਮ ਨਜ਼ਰ ਆਉਂਦਾ ਸੀ ਰਾਜਨੀਤੀ ਨੂੰ ਧੰਦਾ ਬਣਾ ਚੁੱਕੇ ਲੋਕ ਜਨਤਕ ਮੰਚ ਤੋਂ ਗੈਰ-ਮਰਿਆਦਾਪੂਰਨ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਲੋਕਾਂ ਦੀ ਸੋਚ ਪ੍ਰਭਾਵਿਤ ਹੁੰਦੀ ਹੈ

ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਤਾਲੁਕ ਰੱਖਦੇ ਹੋ, ਕਿਸੇ ਵੀ ਪਾਰਟੀ ਦਾ ਸਮੱਰਥਨ ਕਰਦੇ ਹੋ, ਇੱਕ ਗੱਲ ਤਾਂ ਯਕੀਨਨ ਮੰਨਦੇ ਹੋਵੋਗੇ, ਕਿ ਰਾਜਨੀਤੀ ਦਾ ਪੱਧਰ ਡਿੱਗਦਾ ਜਾ ਰਿਹਾ ਹੇ ਮਰਿਆਦਾਪੂਰਨ ਰਾਜਨੀਤੀ ਦੀ ਬਜ਼ਾਏ ਬੇਹੁਦਾ ਅਤੇ ਅਸੰਸਦੀ ਇਲਜ਼ਾਮਾਂ-ਬਿਆਨਾਂ ਦਾ ਦੌਰ ਚੱਲ ਰਿਹਾ ਹੈ ਗੈਰ-ਮਰਿਆਦਾਪੂਰਨ ਭਾਸ਼ਾ ਦੀ ਵਰਤੋਂ ਕਰਨ ਵਾਲੇ ਆਗੂ ਰਾਜਨੀਤੀ ਨੂੰ ਗੰਦਾ ਕਰ ਰਹੇ ਹਨ ਇਸ ਤਰ੍ਹਾਂ ਦੀ ਭਾਸ਼ਾ ਬੋਲਣ ਵਾਲੇ ਆਗੂ ਸਿਰਫ਼ ਇੱਕ ਪਾਰਟੀ ਵਿਚ ਨਹੀਂ, ਸਗੋਂ ਸਾਰੀਆਂ ਪਾਰਟੀਆਂ ਵਿਚ ਹਨ ਇਨ੍ਹਾਂ ’ਤੇ ਰੋਕ ਲਾਈ ਜਾਣੀ ਬੇਹੱਦ ਜ਼ਰੂਰੀ ਹੈ ਰਾਜਨੀਤੀ ਵਿਚ ਡਿੱਗਦੇ ਭਾਸ਼ਾ ਦੇ ਪੱਧਰ ਨੂੰ ਸੁਧਾਰਨ ਲਈ ਰਾਜਨੀਤਿਕ ਪਾਰਟੀਆਂ ਅਤੇ ਚੋਣ ਕਮਿਸ਼ਨ ਨੂੰ ਸਖ਼ਤ ਰਵੱਈਆ ਅਪਣਾਉਣਾ ਹੋਵੇਗਾ

ਗੈਰ-ਮਰਿਆਦਾਪੂਰਨ ਭਾਸ਼ਾ ਬੋਲਣ ਵਾਲੇ ਆਗੂਆਂ ਨੂੰ ਪਾਰਟੀ ਅਗਵਾਈ ਤੁਰੰਤ ਬਾਹਰ ਦਾ ਰਸਤਾ ਦਿਖਾਵੇ ਚੋਣ ਕਮਿਸ਼ਨ ਨੂੰ ਵੀ ਅਜਿਹੇ ਆਗੂਆਂ ਦੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਲੜਨ ’ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੇਕਰ ਅਜਿਹੇ ਆਗੂਆਂ ’ਤੇ ਰੋਕ ਨਾ ਲਾਈ ਗਈ ਤਾਂ ਇਹ ਲੋਕਤੰਤਰ ਲਈ ਵੱਡਾ ਖ਼ਤਰਾ ਬਣ ਸਕਦੇ ਹਨ ਜਨਤਾ ਨੂੰ ਵੀ ਅਜਿਹੇ ਆਗੂਆਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ