ਪੁਡੂਚੇਰੀ। ਕੇਂਦਰ ਸ਼ਾਸਿਤ ਪੁਡੂਚੇਰੀ ਨੇੜੇ ਪਿੱਲਾਯਰਕੁਪੱਪਮ ਪਿੰਡ ‘ਚ ਕੁਝ ਬਾਹਰੀ ਮਛੇਰਿਆਂ ਨੇ ਸਥਾਨਕ ਲੋਕਾਂ ਦੇ ਇੱਕ ਗਰੁੱਪ ‘ਤੇ ਦੋ ਵਾਰ ਹਮਲਾ ਕੀਤਾ ਜਿਸ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਈ ਤੇ ਕਈ ਮਕਾਨਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ।
ਪੁਲਿਸ ਨ ੇਦੱਸਿਆ ਕਿ ਪਿੰਡ ‘ਚ ਪੁਲਿਸ ਦੀ ਮੌਜ਼ੂਦਗੀ ਦੇ ਬਾਅਦ ਵੀ ਨਰਾਮਬੀ ਪਿੰਡ ਦੇ ਲਗਭਗ ਦੋ ਸੌ ਮਛੇਰਿਆਂ ਨੇ ਪਿੱਲਾਯਰਕੁੱਪਮ ਪਿੰਡ ‘ਚ ਇੱਕ ਨੌਜਵਾਨਾਂ ਦੇ ਗਰੁੱਪ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮਛੇਰਿਆਂ ਨੇ 50 ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਪੰਜ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ।