ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ‘ਚ ਕੌਮਾਂਤਰੀ ਪੱਧਰ ਦਾ ਰੋਲਰ ਸਕੇਟਿੰਗ ਰਿੰਕ ਦਾ ਉਦਘਾਟਨ
ਸਰਸਾ। ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ਦੀਆਂ ਖੇਡ ਸਹੂਲਤਾਂ ‘ਚ ਇੱਕ ਹੋਰ ਉਪਲੱਬਧੀ ਸ਼ਾਮਲ ਹੋ ਗਈ। ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ‘ਚ ਕੌਮਾਂਤਰੀ ਪੱਧਰ ਦਾ ਰੋਲਰ ਸਕੇਟਿੰਗ ਰਿੰਕ ਦਾ ਉਦਘਾਟਨ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ਦੀ ਰੋਲਰ ਸਕੇਟਿੰਗ ਦੀਆਂ ਕੌਮਾਂਤਰੀ ਖਿਡਾਰਨਾਂ ਵੀ ਹਾਜ਼ਰ ਸਨ। ਪੂਜਨੀਕ ਗੁਰੂ ਜੀ ਨ ੇਖਿਡਾਰੀਆਂ ਨੂੰ ਰੋਲਰ ਸਕੇਟਿੰਗ ਦੇ ਖੇਡ ਦੇ ਪ੍ਰਦਰਸ਼ਨ ‘ਚ ਹੋਰ ਵਧੇਰੇ ਸੁਧਾਰ ਲਿਆਉਣ ਲਈ ਟਿਪਸ ਦਿੱਤੇ। ਨਾਲ ਹੀ ਐਕਸਰਸਾਈਜ਼ ਬਾਰੇ ਵੀ ਦੱਸਿਆ। ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ‘ਚ ਨਵੇਂ ਬਣੇ ਇਹ ਰੋਲਰ ਸਕੇਟਿੰਗ ਰਿੰਕ 25 ਗੁਣਾ 50 ਸਾਇਜ਼ ਦਾਹੈ ਤੇ ਪੂਰੀ ਤਰ੍ਹਾਂ ਕਵਰਡ ਹੈ। ਰਿੰਕ ਦੇ ਚਾਰੇ ਪਾਸੇ 200 ਮੀਟਰ ਦਾ ਟਰੈਕ ਹੈ ਤੇ ਇਹ ਰਿੰਕ ਕੌਮਾਂਤਰੀ ਪੱਧਰ ਦਾ ਹੈ। ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ‘ਚ ਵੱਖ-ਵੱਖ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਖੇਡ ਸਟੇਡੀਅਮ ਹਨ।