ਅਸਿੱਧੇ ਕਰ ਦੇ ਇਤਿਹਾਸ ‘ਚ ਜੀਐਸਟੀ ਮਹੱਤਵਪੂਰਨ ਸੁਧਾਰ : ਜੇਤਲੀ

ਨਵੀਂ ਦਿੰਲੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਸਿੱਧੇ ਕਰ ਦੇ ਇਤਿਹਾਸ ‘ਚ ਵਸਤੂ ਤੇ ਸੇਵਾ ਕਰ ਨੂੰ ਮਹੱਤਵਪੂਰਨ ਸੁਧਾਰ ਦੱਸਦਿਆਂ ਅੱਜ ਕਿਹਾ ਕਿ ਇਸ ਨੂੰ ਲਾਗੂ ਹੋਣ ‘ਤੇ ਪੂਰਾ ਦੇਸ਼ ਇੱਕ ਬਾਜ਼ਾਰ ਬਣ ਜਾਵੇਗਾ ਤੇ ਵਸਤੂਆਂ ਦੀ ਆਵਾਜਾਈ ਸੁਗਮ ਹੋਣ ਨਾਲ ਹੀ ਅਰਥਵਿਵਸਥਾ ਨੂੰ ਗਤੀ ਮਿਲੇਗੀ।
ਸ੍ਰੀ ਜੇਤਲੀ ਨੇ ਜੀਐੱਸਟੀ ਨੂੰ ਲਾਗੂ ਕਰਨ ਲਈ ਜ਼ਰੂਰੀ ਸੰਵਿਧਾਨਕ ਸੋਧ ਬਿੱਲ ਨੂੰ ਅੱਜ ਰਾਜ ਸਭਾ ‘ਚ ਚਰਚਾ ਲਈ ਪੇਸ਼ ਕਰਦਿਆਂ ਕਿਹਾ ਕਿ ਇਸ ਸੁਧਾਰ ‘ਤੇ ਪਿਛਲੇ 15 ਵਰ੍ਹਿਆਂ ਤੋਂ ਚਰਚਾ ਚੱਲ ਰਹੀ ਹੈ।