ਡਬਲਜ਼ ‘ਚ ਹਾਰੀ ਸਾਨੀਆ ਮਿਰਜਾ, ਟੈਨਿਸ ‘ਚ ਤਮਗੇ ਦੀ ਉਮੀਦ

ਰੀਓ ਡੀ ਜੇਨੇਰੀਓ। ਰੀਓ ਓਲੰਪਿਕ ਦੇ ਮਹਿਲਾ ਡਲਬਜ਼ ਦੇ ਪਹਿਲੇ ਹੀ ਦੌਰ ‘ਚ ਹਾਰ ਕੇ ਇਸ ਵਰਗ ਦੇ ਤਮਗੇ ਦੀ ਦੌੜ ਤੋਂ ਬਾਹਰ ਹੋ ਚੁੱਕੀ ਟੈਨਿਸ ਸਟਾਰ ਸਾਨੀਆ ਮਿਰਜਾ ਤੇ ਪ੍ਰਾਰਥਨਾ ਥੋਬਾਰੇ ਨੂੰ ਹੁਣ ਵੀ ਮਿਕਸਡ ਡਬਲਜ਼ ‘ਚ ਦੇਸ਼ ਲਈ ਤਮਗਾ ਜਿੱਤਣ ਦੀ ਉਮੀਦ ਹੈ।
ਦੋ ਘੰਟੇ 44 ਮਿੰਟ ਤੱਕ ਚੱਲੇ ਮੈਚ ‘ਚ ਸਾਨੀਆ ਤੇ ਥੋਬਾਰੇ ਨੂੰ ਚੀਨ ਦੀ ਸ਼ੁਆਈ ਪੇਂਗ ਸ਼ੁਆਈ ਸ਼ਾਂਗ
ਦੀ ਜੋੜੀ ਨੇ 7-6 (8-6), 5-6,7-5 ਨਾਲ ਹਰਾਇਆ।
ਇਸ ਤੋਂ ਬਾਅਦ ਸਾਨੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕਿਵੇਂ ਵੀ ਖੇਡਾਂ ਪਰ ਭਾਰਤ ਮੈਥੋਂ ਹਮੇਸ਼ਾ ਸੋਨੇ ਦੀ ਉਮੀਦ ਕਰਦਾ ਹੈ।