ਦੱਖਣੀ ਸੁਡਾਨ ‘ਚ ਸਰਕਾਰ ਤੇ ਵਿਰੋਧੀ ਬਲਾਂ ਦਰਮਿਆਨ ਹਿੰਸਕ ਝੜਪਾਂ

ਜੁਬਾ। ਦੱਖਣੀ ਸੁਡਾਨ ਦੀ ਰਾਜਧਾਨੀ ਜੁਬਾ ਦੇ ਦੱਖਣ-ਪੱਛ੍ਰੀ ਹਿੱਸੇ ‘ਚ ਰਾਸ਼ਟਰਪਤੀ ਤੇ ਵਿਰੋਧੀ ਧਿਰ ਦੀ ਸਾਰਥਕ ਫੌਜ ਦਰਮਿਆਨ ਹਿੰਸਕ ਝੜਪ ਹੋਈ।
ਵਿਰੋਧੀ ਧਿਰ ਦੇ ਇੱਕ ਬੁਲਾਰੇ ਜੇਮਸ ਗਾਤਡੇਟ ਨੇ ਦੱਸਿਆ ਕਿ ਰਾਜਧਾਨੀ ਜੁਬਾ ਨੂੰ ਗੁਆਂਢੀ ਯੁਗਾਂਡਾ ਨਾਲ ਜੋੜਨ ਵਾਲੀ ਸੜਕ ‘ਤੇ ਸਥਿੱਤ ਯੇਈ ਦੇ ਨੇੜਲੇ ਇਲਾਕਿਆਂ ‘ਚ ਭਾਰੀ ਗੋਲ਼ੀਬਾਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਸਰਕਾਰ ਵੱਲੋਂ ਇਸ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਮਲੀ।  ਬੀਤੇ ਜੁਲਾਈ ਮਹੀਨੇ ‘ਚ ਇਸੇ ਤਰ੍ਹਾਂ ਦੀ ਝੜਪਾਂ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ 12 ਹਜ਼ਾਰ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨੂੰ ਸਮਰਥਨ ਦੇਣ ਲਈ 4 ਹਜ਼ਾਰ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੈ।