ਭੂਚਾਲ ਚੇਤਾਵਨੀ ਪ੍ਰਣਾਲੀ ਦਾ ਪ੍ਰੀਖਣ ਕਰ ਰਿਹਾ ਹੈ ਆਈਆਈਟੀ ਰੁੜਕੀ

ਨਵੀਂ ਦਿੱਲੀ। ਭਾਰਤੀ ਤਨੀਕੀ ਸੰਸਥਾਨ (ਆਈਆਈਟੀ) ਰੁੜਕੀ ਇੱਕ ਅਜਿਹੀ ਪ੍ਰਣਾਲੀ ਦਾ ਪ੍ਰੀਖਣ ਕਰ ਰਿਹਾ ਹੈ ਜਿਸ ਨਾਲ ਭੂਚਾਲ ਤੋਂ ਪਹਿਲਾਂ ਚੇਤਾਵਨੀ ਜਾਰੀ ਕਰਨਾ ਸੰਭਵ ਹੋਵੇਗਾ ਤੇ ਜਾਨਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕੇਗਾ।
ਭੂ ਵਿਗਿਆਨ ਰਾਜ ਮੰਤਰੀ ਵਾਈ ਐੱਸ ਚੌਧਰੀ ਨ ੇਕੱਲ੍ਹ ਰਾਜ ਸਭਾ ‘ਚ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਦੱਸਿਆ ਕਿ ਭੂਚਾਲ ਤੋਂ ਪਹਿਲਾਂ ਚੇਤਾਵਨੀ ਨਾਮਕ ਪ੍ਰਣਾਲੀ ਦਾ ਉੱਤਰਾਖੰਡ ‘ਚ ਪਾਇਲਟ ਪ੍ਰੋਜੈਕਟ ਵਜੋਂ ਪ੍ਰੀਖਣ ਚੱਲ ਰਿਹਾ ਹੈ।