ਆਈਜੀ ਭਾਰਤੀ ਅਰੋੜਾ ਨੂੰ ਮਿਲੀ ਵੀਆਰਐਸ, ਮੁੱਖ ਮੰਤਰੀ ਨੇ ਕੀਤੇ ਦਸਤਖਤ

1 ਦਸੰਬਰ ਨੂੰ ਹੋਵੇਗੀ ਰਿਲੀਵ

ਅੰਬਾਲਾ, (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਨੇ ਹਰਿਆਣਾ ਦੇ ਅੰਬਾਲਾ ਰੇਂਜ ਦੀ ਮਹਿਲਾ ਆਈਜੀ ਅਤੇ ਆਈਪੀਐਸ ਅਧਿਕਾਰੀ ਭਾਰਤੀ ਅਰੋੜਾ ਦੀ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਨਾਲ ਸਬੰਧਤ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀਆਰਐਸ ਨਾਲ ਸਬੰਧਤ ਫਾਈਲ ‘ਤੇ ਦਸਤਖਤ ਕੀਤੇ ਹਨ। ਭਾਰਤੀ ਅਰੋੜਾ 1 ਦਸੰਬਰ ਰਿਲੀਵ ਹੋਵੇਗੀ।

ਉਨ੍ਹਾਂ ਸੇਵਾ ਮੁਕਤੀ ਤੋਂ ਦਸ ਸਾਲ ਪਹਿਲਾਂ ਵੀ.ਆਰ.ਐਸ.ਲੈ ਲਈ ਹੈ। ਭਾਰਤੀ ਅਰੋੜਾ ਨੇ ਇਸ ਸਾਲ ਜੁਲਾਈ 2021 ਵਿੱਚ ਵੀਆਰਐਸ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਉੱਚ ਪੁਲਿਸ ਅਧਿਕਾਰੀਆਂ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਭਾਰਤੀ ਅਰੋੜਾ ਨੇ ਵੀਆਰਐਸ ਲਈ ਨਵੰਬਰ ਮਹੀਨੇ ਦੁਬਾਰਾ ਅਪਲਾਈ ਕੀਤਾ। ਇਸ ‘ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ। ਗ੍ਰਹਿ ਮੰਤਰਾਲੇ ਅਤੇ ਪੁਲਿਸ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਦਸਤਖਤ ਕੀਤੇ। ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤੀ ਅਰੋੜਾ ਨੇ ਕਿਹਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਭਗਤੀ ਮਾਰਗ ਵਿੱਚ ਬਤੀਤ ਕਰੇਗੀ।

ਜਿਕਰਯੋਗ ਹੈ ਕਿ ਭਾਰਤੀ ਅਰੋੜਾ ਦਾ ਵਿਆਹ ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ ਵਿਕਾਸ ਅਰੋੜਾ ਨਾਲ ਹੋਇਆ ਹੈ। ਵਿਕਾਸ ਅਰੋੜਾ ਇਸ ਸਮੇਂ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਹਨ। ਭਾਰਤੀ ਅਰੋੜਾ ਰਾਏ ਸਪੋਰਟਸ ਸਕੂਲ ਦੀ ਪ੍ਰਿੰਸੀਪਲ ਵੀ ਰਹਿ ਚੁੱਕੀ ਹੈ, ਜਿੱਥੇ ਉਸ ਨੇ ਕਈ ਚੰਗੇ ਕੰਮ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ