ਰੋਹਿੰਗਿਆ ਦੇ 40 ਪਿੰਡ ਸਾੜੇ ਗਏ: HRW

Hrw, Villages, Rohingya, Burnt

ਏਜੰਸੀ
ਵਾਸ਼ਿੰਗਟਨ, 19 ਦਸੰਬਰ।

ਅਮਰੀਕਾ ਦੇ ਸਭ ਤੋਂ ਵੱਡੇ ਮਨੁੱਖੀ ਅਧਿਕਾਰੀ ਸੰਗਠਨ (ਐੱਚਆਰਡਬਲਿਊ) ਨੇ ਕਿਹਾ ਕਿ ਅਕਤੂਬਰ ਤੋਂ ਨਵੰਬਰ ਦਰਮਿਆਨ ਮਿਆਂਮਾਰ ਵਿੱਚ ਫੌਜ ਨੇ ਰੋਹਿੰਗਿਆ ਮੁਸਲਮਾਨਾਂ ਦੇ 40 ਪਿੰਡ ਸਾੜ ਦਿੱਤੇ ਹਨ।

ਐੱਚਆਰਡਬਲਿਊ ਏਸ਼ੀਆ ਦੇ ਡਾਇਰੈਕਟਰ ਬ੍ਰੈਡ ਐਡਮਸ ਨੇ ਕੱਲ੍ਹ ਕਿਹਾ ਕਿ ਉਪ ਗ੍ਰਹਿ ਵੱਲੋਂ ਲਈਆਂ ਗਈਆਂ ਤਸਵੀਰਾਂ ਦੇ ਆਧਾਰ ‘ਤੇ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ ਅਕਤੂਬਰ ਅਤੇ ਨਵੰਬਰ ਦਰਮਿਆਨ ਇਨ੍ਹਾਂ ਪਿੰਡਾਂ ਨੂੰ ਸਾੜਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਹਿੰਗਿਆ ਪਿੰਡਾਂ ਨੂੰ ਲਗਾਤਾਰ ਖਤਮ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਕੱਢੇ ਗਏ ਸ਼ਰਨਾਰਥੀਆਂ ਦੀ ਸੁਰੱਖਿਅਤ ਵਾਪਸੀ ਨਿਸ਼ਚਿਤ ਕਰਨ ਦੀ ਵਚਨਬੱਧਤਾ ਸਿਰਫ਼ ਇੱਕ ਵਿਖਾਵਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।