ਵਿਆਜ਼ ਦਰਾਂ ਜਿਉਂ ਦੀਆਂ ਤਿਉਂ, ਮਕਾਨ, ਕਾਰ ਕਰਜ਼ਾ ਹਾਲੇ  ਸਸਤਾ ਨਹੀਂ

ਮੁੰਬਈ।  ਘਰੇਲੂ ਪੱਧਰ ‘ਤੇ ਹਾਲ ਦੇ ਮਹੀਨੇ ‘ਚ ਮਹਿੰਗਾਈ ‘ਚ ਆਈ ਤੇਜ਼ੀ ਤੇ ਕੌਮਾਂਤਰੀ ਅਰਥਵਿਵਸਥਾ ‘ਚ ਬੇਯਕੀਲੀਆਂ ਬਣੇ ਰਹਿਣ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਅੱਜ ਆਪਣੀਆਂ ਨੀਤੀਗਤ ਦਰਾਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਿਆ ਜਿਸ ਨਾਲ ਮਕਾਨ ਅਤੇ ਕਾਰ ਵਰਗੇ ਕਰਜ਼ੇ ਦੇ ਸਸਤਾ ਹੋਣ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀ ਪਵੇਗੀ।
ਰਿਜ਼ਰਵ ਬੈਂਕ ਗਵਰਨਰ ਰਘੂ ਰਾਮ ਰਾਜਨ ਨੇ ਚਾਲੂ ਵਿੱਤੀ ਵਰ੍ਹੇ ਦੀ ਕਰਜ਼ਾ ਤੇ ਮੌਦ੍ਰਿਕ ਨੀਤੀ ਦੀ ਤੀਸਰੀ ਦ੍ਰੈਮਾਸਿਕ ਤੇ ਆਖ਼ਰੀ ਮੌਦ੍ਰਿਕ ਸਮੀਖਿਆ ਨੂੰ ਜਾਰੀ ਕਰਦਿਆਂ ਘਰੇਲੂ ਅਤੇ ਕੌਮਾਂਤਰੀ ਹਾਲਾਤ ਨੂੰ ਵੇਖਦਿਆਂ ਵਿਆਜ ਦਰਾਂ  ਨੂੰ ਸਥਿਰ ਰੱਖਿਆ ਗਿਆ ਹੈ। ਇਸ ਤਹਿਤ ਰੇਪੋ ਦਰ 6.5 ਫੀਸਦੀ, ਰਿਵਰਸ ਰੇਪੋ ਦਰ 6.0 ਫੀਸਦੀ, ਨਗਦ ਰਾਖਵਾਂ ਅਨੁਪਾਤ (ਸੀਆਰਆਰ) 4.0 ਫੀਸਦੀ ਬੈਂਕ ਦਰ 7.0 ਫੀਸਦੀ ਤੇ ਮਾਰਜਿਨਲ ਸਟੈਂਡਿੰਗ ਫੈਸਿਲਿਟੀ ਦਰ 7.0 ਫੀਸਦੀ ‘ਤੇ ਅਪਰਿਵਰਤਿਤ ਹਨ।