ਇਰਾਕ : ਹਸਪਤਾਲ ‘ਚ ਅੱਗ, 11 ਨਵਜੰਮੇ ਬੱਚੇ ਮਰੇ

ਬਗਦਾਦ। ਇਰਾਕ ਦੀ ਰਾਜਧਾਨੀ ਬਗਦਾਦ ਦੇ ਇੱਕ ਹਸਪਤਾਲ ‘ਚ ਅੱਗ ਲੱਗਣ ਨਾਲ ਸਮੇਂ ਤੋਂ ਪਹਿਲਾਂ ਜਨਮੇ ਘੱਟਤੋਂ ਘੱਟ 11 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।
ਸਿਹਤ ਮੰਤਰੀ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਸ਼ਹਿਰ ਦੇ ਪੱਛਮੀ ਖੇਤਰ ‘ਚ ਸਥਿੱਤ ਯਾਰਮੌਕ ਮਾਤ੍ਰਤਵ ਹਸਪਤਾਲ ‘ਚ ਕੱਲ੍ਹ ਸਵੇਰੇ ਅੱਗ ਲੱਗਣ ਨਾਲ 11 ਨਵਜੰਮੇ ਬੱਚਿਆਂ ਦੀ ਮੌਤ ਹੋਗਈ। ਹਾਦਸੇ ‘ਚ ਸੱਤ ਬੱਚਿਆਂ ਅਤੇ 29 ਮਹਿਲਾਵਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।