ਇਮਾਨਦਾਰੀ ਜ਼ਿੰਦਾ ਹੈ‌, ਡੇਰਾ ਪ੍ਰੇਮੀ ਨੇ 20 ਹਜ਼ਾਰ ਰੁਪਏ ਕੀਤੇ ਵਾਪਸ

Honesty Is Still Alive

Honesty Is Still Alive

ਮੋਹਾਲੀ/ਡੇਰਾਬੱਸੀ (ਐੱਮ ਕੇ ਸ਼ਾਇਨਾ)। ਕਲਯੁਗ ਦਾ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ। ਅੱਜ ਦੇ ਇਸ ਸਵਾਰਥੀ ਸਮੇਂ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉਥੇ ਹੀ ਨਿਸਵਾਰਥ ਭਾਵ ਨਾਲ ਦੂਜਿਆਂ ਦਾ ਭਲਾ ਕਰਨ ਵਾਲੇ ਲੋਕਾਂ ਦਾ ਬੀਜ ਨਾਸ਼ ਨਹੀਂ ਹੋਇਆ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਦੂਜਿਆਂ ਦੀ ਭਲਾਈ ਕਰਦੇ ਹਨ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਡੇਰਾਬੱਸੀ ਵਿੱਚ ਜਿੱਥੇ ਫੌਜੀ ਪਰਵਿੰਦਰ ਇੰਸਾਂ ਨੇ ਆਪਣੇ ਬੈਂਕ ਅਕਾਊਂਟ ਵਿਚ ਗਲਤੀ ਨਾਲ ਆਏ 20 ਹਜ਼ਾਰ ਰੁਪਏ ਉਸ ਦੇ ਮਾਲਕ ਨੂੰ ਵਾਪਸ ਕੀਤੇ। ਫੌਜੀ ਪਰਮਿੰਦਰ ਇੰਸਾਂ ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਮੈਂਬਰ ਵੀ ਹੈ, ਉਹਨਾਂ ਦੱਸਿਆ ਕਿ ਕਿਸੇ ਨੇ ਗਲਤੀ ਨਾਲ ਮੇਰੇ ਅਕਾਊਂਟ ਵਿਚ ਵੀਹ ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ। (Honesty Is Still Alive)

ਇਹ ਵੀ ਪੜ੍ਹੋ : ਯੂਪੀ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ, ਸਰਸਾ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ

ਜਦੋਂ ਮੈਂ ਜਾਂਚ-ਪੜਤਾਲ ਕੀਤੀ ਉਦੋਂ ਪਤਾ ਲੱਗਾ ਕਿ ਇਹ ਪੈਸੇ ਸਲੀਮ ਖ਼ਾਨ ਦੇ ਹਨ ਜੋ ਕਿ ਰਾਮਗੜ੍ਹ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸਲੀਮ ਖ਼ਾਨ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਵਰਕ ਪਲੇਸ ਤੇ ਬੁਲਾ ਕੇ ਉਹਨਾਂ ਦੇ ਅਕਾਊਂਟ ਵਿਚ ਪੈਸੇ ਵਾਪਿਸ ਟਰਾਂਸਫਰ ਕੀਤੇ ਗਏ। ਸਲੀਮ ਖ਼ਾਨ ਨੇ ਦੱਸਿਆ ਕਿ ਜਦੋਂ ਦੇ ਉਸ ਨੇ ਗਲਤੀ ਨਾਲ ਪੈਸੇ ਭੇਜੇ ਹਨ ਉਹ ਬਹੁਤ ਪਰੇਸ਼ਾਨ ਹੋ ਰਿਹਾ ਸੀ।


ਸਲੀਮ ਖ਼ਾਨ ਨੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ (Honesty Is Still Alive)

ਸਲੀਮ ਖ਼ਾਨ ਨੇ ਪੈਸੇ ਵਾਪਿਸ ਲੈ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਪਰਵਿੰਦਰ ਇੰਸਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਲੀਮ ਖਾਨ ਨੇ ਕਿਹਾ ਕਿ ਧੰਨ ਹੈ ਤੁਹਾਡਾ ਗੁਰੂ ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਤੁਸੀਂ ਅੱਜ ਦੇ ਇਸ ਦੌਰ ਵਿਚ ਵੀ ਇਮਾਨਦਾਰੀ ਨੂੰ ਜਿੰਦਾ ਰੱਖਿਆ ਹੋਇਆ ਹੈ। ਇਸ ਮੌਕੇ ਕੈਪਟਨ ਮਾਨ ਸਿੰਘ ਸੁਖਦੇਵ ਸਿੰਘ ਮਨਜੀਤ ਸਿੰਘ ਆਦਿ ਦੀ ਹਾਜ਼ਰੀ ਵਿੱਚ ਸਲੀਮ ਖਾਨ ਨੂੰ ਪੈਸੇ ਵਾਪਿਸ ਉਸ ਦੇ ਅਕਾਊਂਟ ਵਿਚ ਟਰਾਂਸਫਰ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ