ਹਾਕੀ ਵਿਸ਼ਵ ਕੱਪ : ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਤੋਂ ਹਾਰਿਆ ਭਾਰਤ

ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ‘ਚ 5-4 ਨਾਲ ਹਰਾਇਆ

ਨਿਊਜ਼ੀਲੈਂਡ। ਕਰੋ ਜਾ ਮਰੋ ਦੇ ਮੁਕਾਬਲੇ ’ਚ ਭਾਰਤ ਨੂੰ ਫਸਵੇਂ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਦੇ ਕਰਾਸਓਵਰ ਟਾਈ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ ਸ਼ੂਟ ਆਫ ਵਿੱਚ 5-4 ਨਾਲ ਹਰਾਇਆ। ਨਿਰਧਾਰਤ 60 ਮਿੰਟ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ‘ਤੇ ਸਨ, ਜਿਸ ਕਾਰਨ ਮੈਚ ਸ਼ੂਟਆਊਟ ਵਿੱਚ ਚਲਾ ਗਿਆ। ਇਸ ਹਾਰ ਨਾਲ ਟੀਮ ਇੰਡੀਆ ਵਿਸ਼ਵ ਕੱਪ ਤੋਂ ਬਾਹਰ ਹੋ ਗਈ  ਇੱਕ ਸਮੇਂ ਲੱਗ ਰਿਹਾ ਸੀ ਭਾਰਤ ਆਸਾਨੀ ਨਾਲ ਇਹ ਮੈਚ ਜਿੱਤ ਜਾਵੇਗਾ। ਪਰ ਜਿਵੇਂ ਜਿਵੇਂ ਮੈਚ ਅੱਗੇ ਵੱਧਦਾ ਗਿਆ ਮੁਕਾਬਲਾ ਹੋਰ ਸਖਤ ਹੁੰਦਾ ਗਿਆ। ਇਸ ਤੋਂ ਪਹਿਲਾਂ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 3-3 ਨਾਲ ਬਰਾਬਰੀ ‘ਤੇ ਸਨ। ਭਾਰਤ ਲਈ ਲਲਿਤ ਉਪਾਧਿਆਏ, ਸੁਖਜੀਤ ਸਿੰਘ, ਵਰੁਣ ਕੁਮਾਰ ਨੇ ਨਿਰਧਾਰਤ ਸਮੇਂ ਵਿੱਚ ਗੋਲ ਕੀਤੇ। ਪਰ ਕੀਵੀ ਟਮੀ ਵੱਲੋਂ ਸੈਮ ਲੇਨ, ਕੇਨ ਰਸਲ ਅਤੇ ਸੀਨ ਫਿੰਡਲੇ ਨੇ ਕੀਵੀ ਟੀਮ ਲਈ ਗੋਲ ਕਰਕੇ ਵਾਪਸੀ ਕੀਤੀ।

ਭਾਰਤ ਲਈ ਤਜਰਬੇਕਾਰ ਲਲਿਤ ਉਪਾਧਿਆਏ ਨੇ 17ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਫਿਰ 24ਵੇਂ ਮਿੰਟ ਵਿੱਚ ਸੁਖਜੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੇਜ਼ਬਾਨ ਟੀਮ ਦੀ ਬੜ੍ਹਤ ਦੁੱਗਣੀ ਕਰ ਦਿੱਤੀ।   ਇਸ ਤੋਂ ਥੋੜ੍ਹੀ ਦੇਰ ਬਾਅਦ ਮੈਚ ਦੇ 28ਵੇਂ ਮਿੰਟ ਵਿੱਚ ਸੈਮ ਲਿਨ ਨੇ ਮੈਦਾਨੀ ਗੋਲ ਕਰਕੇ ਨਿਊਜ਼ੀਲੈਂਡ ਨੂੰ ਵਾਪਸੀ ਦਿਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ