ਚੰਡੀਗੜ੍ਹ ‘ਚ ਅਲਰਟ ਜਾਰੀ, ਵਰਦੀ ‘ਚ ਦਿਸੇ 4 ਸ਼ੱਕੀ

ਚੰਡੀਗੜ੍ਹ। ਮੋਹਾਲੀ ਹਵਾਈ ਅੱਡੇ ‘ਤੇ ਫੌਜ ਦੀ ਵਰਤੀ ‘ਚ ਚਾਰ ਸ਼ੱਕੀ ਵਿਅਕਤੀਆਂ ਨੂੰ ਵੇਖਣ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰੇ ਸ਼ੱਕੀਆਂ ਦੀ ਭਾਲ ਪੁਲਿਸ ਅਤੇ ਫੌਜ ਨੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਵੱਲੋਂ ਸ਼ਹਿਰ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਜੰਮੂ-ਪਠਾਨਕੋਟ ਤੋਂ ਫੌਜ ਦੀ ਵਰਦੀ ‘ਚ ਸ਼ੱਕੀਆਂ ਦੀ ਸੂਚਨਾ ਪਹਿਲਾਂ ਵੀ ਮਿਲੀ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਖੁਫ਼ੀਆ ਏਜੰਸੀ ਨੇ ਪਿਛਲੇ ਮਹੀਨੇ ਚੇਤਾਇਆ ਸੀ ਕਿ ਅੱਤਵਾਦੀ ਜੰਮੂ ਕਸ਼ਮੀਰ ਦੇ ਰਸਤਿਓਂ ਪੰਜਾਬ ‘ਚ ਦਾਖ਼ਲ ਹੋ ਸਕਦੇ ਹਨ।