ਇਕ ਦਸੰਬਰ ਤੋਂ ਹੀਰੋ ਦੀਆਂ ਮੋਟਰਸਾਈਕਲਾਂ ਹੋਣ ਜਾ ਰਹੀਆਂ ਹਨ ਮਹਿੰਗੀਆਂ

1 ਦਸੰਬਰ ਤੋਂ ਬਾਅਦ 1500 ਰੁਪਏ ਮਹਿੰਗੀ ਮਿਲੇਗੀ ਬਾਈਕ

ਮੁੰਬਈ। ਜੇਕਰ ਤੁਸੀਂ ਦੋ ਪਹੀਆ ਵਾਹਨ ਖਰੀਦਣਾ ਚਾਹੁੰਦਾ ਹੋ ਤਾਂ ਛੇਤੀ ਤੋਂ ਛੇਤੀ ਖਰੀਦ ਲਓ। ਅਗਲੇ ਮਹੀਨੇ ਹੀਰੋ ਕੰਪਨੀ ਦੋ ਪਹੀਆਂ ਵਾਹਨਾਂ ਦੀ ਕੀਮਤਾਂ ’ਚ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ 1 ਦਸੰਬਰ ਤੋਂ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ 1,500 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ (Hero Motorcycles) ਹੀਰੋ ਡੀਲਕਸ, ਸਪਲੈਂਡਰ ਅਤੇ ਪੈਸ਼ਨ ਸਮੇਤ ਹੋਰ ਵਾਹਨ ਮਹਿੰਗੇ ਹੋ ਜਾਣਗੇ। ਕੀਮਤਾਂ ’ਚ ਵਾਧਾ ਹੋਣ ਦਾ ਮੁੱਖ ਕਾਰਨ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਹੋਣਾ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਮੁੱਖ ਵਿੱਤ ਅਧਿਕਾਰੀ ਨਿਰੰਜਨ ਗੁਪਤਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਹੋਣ ਕਾਰਨ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਲਾਜ਼ਮੀ ਹੋ ਗਿਆ ਹੈ।

ਇਹ ਗੱਡੀਆਂ 1 ਦਸੰਬਰ ਤੋਂ 1500 ਰੁਪਏ ਮਹਿੰਗੀਆਂ ਹੋ ਜਾਣਗੀਆਂ। ਸਾਰੇ ਵਾਹਨਾਂ ਦੀ ਕੀਮਤ ਵੱਖਰੇ ਤੌਰ ‘ਤੇ ਵਧਾਈ ਜਾਵੇਗੀ। ਹੀਰੋਜ਼ ਸਪਲੈਂਡਰ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਨੰਬਰ-1 ਮੋਟਰਸਾਈਕਲ ਬਣਿਆ ਹੋਇਆ ਹੈ। ਹੀਰੋ ਨੇ ਅਕਤੂਬਰ ‘ਚ ਸਪਲੈਂਡਰ ਦੀਆਂ 2,61,721 ਇਕਾਈਆਂ ਵੇਚੀਆਂ।

ਮਹਿੰਗਾ ਕੱਚਾ ਮਾਲ ਦੀਆਂ ਵਧੀਆਂ ਕੀਮਤਾਂ (Hero Motorcycles)

ਹੀਰੋ ਮੋਟੋਕਾਰਪ ਨੇ 2021 ਵਿੱਚ ਚਾਰ ਵਾਰ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਜਨਵਰੀ, ਅਪ੍ਰੈਲ, ਜੁਲਾਈ ਅਤੇ ਸਤੰਬਰ ‘ਚ ਆਪਣੇ ਵਾਹਨ ਮਹਿੰਗੇ ਕਰ ਦਿੱਤੇ ਸਨ। ਉਦੋਂ ਵੀ ਕੀਮਤਾਂ ਵਧਣ ਦਾ ਕਾਰਨ ਕੱਚਾ ਮਾਲ ਦੀਆਂ ਕੀਮਤਾਂ ’ਚ ਵਾਧਾ ਹੋਣਾ ਦੱਸਿਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ