ਨੇਪਾਲ ਦੇ ਨੁਵਾਕੋਟ ‘ਚ ਹੈਲੀਕਾਪਟਰ ਹਾਦਸਾ, 7 ਮਰੇ

Nepali Aviation

ਨੇਪਾਲ। ਨੁਵਾਕੋਟ ਜਿਲ਼੍ਹੇ ਦੇ ਜੰਗਲਾਂ ‘ਚ ਇੱਕ ਨਿੱਜੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਉਸ ‘ਚ ਸਵਾਰ ਇੱਕ ਨਵਜੰਮੇ ਬੱਚੇ ਸਮੇਤ 7 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹੈਲੀਕਾਪਟਰ ਬੱਚੇ ਅਤੇ ਉਸ ਦੀ ਮਾਂ ਨੂੰ ਇਲਾਜ ਲਈ ਕਾਠਮੰਡੂ ਲਿਜਾ ਰਿਹਾ ਸੀ ।
ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਗੋਰਖਾ ਤੋਂ ਉਡਾਣ ਭਰਨ ਤੋਂ ਬਾਅਦ ਦ ਫਿਸ਼ਟੇਲ ਏਅਰ ਹੈਲੀਕਾਪਟਰ ਦਾ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲੋਂ ਸੰਪਰਕ ਟੁੱਟ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਕਾਠਮੰਡੂ ਦੇ 150 ਕਿਲੋਮੀਟਰ ਪੱਛਮੀ ਨੁਵਾਕੋਟ ਜ਼ਿਲ੍ਹੇ ‘ਚ ਬਟਿਨਾ ਡਾਂਡਾ ‘ਚ ਹਾਦਸਾਗ੍ਰਸਤ ਹੋ ਗਿਆ।