ਮੱਧ ਪ੍ਰਦੇਸ਼ ‘ਚ ਅੱਜ ਵੀ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ

Heavy, Rains, Lash, Many, Places, Madhya, Pradesh, Today

ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ

ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਉਤਰੀ ਛਤੀਸਗੜ੍ਹ ‘ਚ ਆਕੇ ਘੱਟ ਦਬਾਅ ਦੇ ਖੇਤਰ ਰੂਪ ‘ਚ ਬਦਲਣ ਕਾਰਨ ਪ੍ਰਦੇਸ਼ ‘ਚ ਮਾਨਸੂਨ ‘ਚ ਸਰਗਰਮ ਆ ਗਈ ਹੈ। (Weather Update)

ਇਸ ਤੋਂ ਇਲਾਵਾ ਮਾਨਸੂਨ ਦੀ ਧੁਰੀ ਸਾਗਰ, ਉਮਰਿਆ ਅਤੇ ਰਾਜਸਥਾਨ ਦੇ ਜੈਸਲਮੇਰ ਤੇ ਕੋਟਾ ‘ਤੇ ਬਣੀ ਹੋਈ ਹੈ, ਜਿਸ ਨਾਲ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਮਾਨਸੂਨ ਸਰਗਰਮ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ। ਭੋਪਾਲ ‘ਚ ਕੱਲ੍ਹ ਸਵੇਰੇ ਪੰਜ ਘੰਟੇ ‘ਚ ਕਰੀਬ ਪੌਣੇ ਪੰਜ ਇੰਚ ਮੀਂਹ ਦਰਜ ਹੋਇਆ, ਜਿਸ ਵਿਚ ਬਸਤੀਆਂ ਸਮੇਤ ਨਵੇਂ ਸ਼ਹਿਰ ਦੀ ਵੀ ਕਈ ਕਲੌਨੀਆਂ ‘ਚ ਜਲ-ਥਲ  ਦੀ ਸਥਿਤੀ ਬਣ ਗਈ। ਕਈ ਸਥਾਨਾਂ ‘ਤੇ ਹੁਣ ਵੀ ਪਾਣੀ ਭਰੇ ਹੋਣ ਦੀ ਸਮੱਸਿਆ ਕਾਇਮ ਹੈ। ਰਾਜਧਾਨੀ ਭੋਪਾਲ ਦੇ ਪੰਚਸ਼ੀਲ ਨਗਰ ਇਲਾਕੇ ‘ਚ ਚਾਰ ਸਾਲ ਦਾ ਇੱਕ ਬੱਚਾ ਨਾਲੇ ‘ਚ ਡਿੱਗ ਗਿਆ, ਜਿਸ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।