ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਸਿਹਤ ਵਿਭਾਗ ਬੇਹੱਦ ਕਮਜ਼ੋਰ

ਹਾਲੇ ਤੱਕ ਸਿਹਤ ਵਿਭਾਗ ਕੋਲ ਨਹੀਂ ‘ਪੱਕੇ ਡਰਾਇਵਰ’

ਪਿਛਲੇ ਲੰਮੇ ਸਮੇਂ ਤੋਂ 200 ਡਰਾਇਵਰ ਭਰਤੀ ਸਿਰੇ ਨਹੀਂ ਚੜ੍ਹੀ

ਸੰਗਰੂਰ, (ਗੁਰਪ੍ਰੀਤ ਸਿੰਘ) ਇੱਕ ਪਾਸੇ ਪੂਰੇ ਵਿਸ਼ਵ ਸਮੇਤ ਸਾਰਾ ਪੰਜਾਬ ਕੋਰੋਨਾ ਵਾਇਰਸ ਦੇ ਕਾਬੂ ਹੇਠ ਆ ਚੁੱਕਿਆ ਹੈ ਪਰ ਜੇਕਰ ਕੋਰੋਨਾ ਵਾਇਰਸ ਦੇ ਟਾਕਰੇ ਲਈ ਸਿਹਤ ਵਿਭਾਗ ਬੇਹੱਦ ਕਮਜ਼ੋਰ ਹੈ ਸਿਹਤ ਵਿਭਾਗ ਦੀਆਂ ਤਿਆਰੀਆਂ ਬਾਰੇ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਸਿਹਤ ਵਿਭਾਗ ਰੱਬ ਆਸਰੇ ਹੀ ਚੱਲ ਰਿਹਾ ਹੈ ਗੰਭੀਰ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਸਭ ਤੋਂ ਅਹਿਮ ਯੋਗਦਾਨ ਐਂਬੂਲੈਂਸ ਦੇ ਡਰਾਇਵਰ ਦਾ ਹੁੰਦਾ ਹੈ ਪਰ ਸਿਹਤ ਵਿਭਾਗ ਕੋਲ ਆਪਣੇ ਡਰਾਇਵਰ ਹੀ ਮੌਜ਼ੂਦ ਨਹੀਂ ਦੂਜੇ ਮਹਿਕਮਿਆਂ ਵਿੱਚ ਕੰਮ ਕਰਦੇ ਡਰਾਇਵਰਾਂ ਤੋਂ ਹੀ ਐਂਬੂਲੈਂਸ ਚਲਾਉਣ ਦੇ ਕੰਮ ਲਏ ਜਾ ਰਹੇ ਹਨ

ਪੰਜਾਬ ਦੇ ਸਿਹਤ ਮਹਿਕਮੇ ਦੀ ਜੇਕਰ ਗੱਲ ਕਰੀਏ ਤਾਂ ਇਸ ਸਮੇਂ ਸਰਕਾਰੀ ਐਂਬੂਲੈਂਸਾਂ ‘ਤੇ ਡਿਊਟੀ ਨਿਭਾ ਰਹੇ ਹਨ ਇਹ ਡਰਾਇਵਰ ਸਰਕਾਰੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਦੇ ਸਾਰਥੀ ਬਣ ਸ਼ੱਕੀ ਮਰੀਜ਼ਾਂ, ਸੈਂਪਲਿੰਗ ਟੀਮਾਂ ਅਤੇ ਮੈਡੀਕਲ ਟੀਮਾਂ ਨੂੰ ਲਿਜਾਣ ਤੇ ਛੱਡਣ ਦੀਆਂ ਸੇਵਾਵਾਂ ਦਿਨ ਰਾਤ ਨਿਭਾ ਰਹੇ ਹਨ ਜਿਹੜੇ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ

2014 ਤੋਂ ਬਾਅਦ ਡਰਾਇਵਰਾਂ ਦੀ ਭਰਤੀ ਪ੍ਰਕ੍ਰਿਆ ‘ਤੇ ਲੱਗਿਆ ਜਾਮ

ਇਸ ਸਬੰਧੀ ਗੱਲਬਾਤ ਕਰਦਿਆਂ ਹਰਮੀਤ ਸਿੰਘ ਰੋਪੜ, ਗੁਰਪ੍ਰੀਤ ਸਿੰਘ ਧੂਰੀ, ਸੁਖਚੈਨ ਸਿੰਘ ਸਮਾਣਾ, ਹਰਜੀਤ ਸਿੰਘ ਬਟਾਲਾ ਹਰਦੀਪ ਸਿੰਘ ਸੰਗਤਮੰਡੀ, ਜਗਪਾਲ ਸਿੰਘ ਚੰਗਾਲ, ਹਰਜਾਪ ਸਿੰਘ ਰੋਪੜ, ਵਿਨੋਦ ਕੁਮਾਰ ਦੀਨਾਨਗਰ, ਸੁਖਚੈਨ ਸਿੰਘ ਹਿੰਮਤਾਣਾ ਨੇ ਦੱਸਿਆ ਕਿ ਇਹ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ 26 ਜੁਲਾਈ 2011ਵਿੱਚ 200 ਡਰਾਈਵਰਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਕਿ ਜਿਸ ਤੋਂ ਬਾਅਦ ਮਾਰਚ 2012 ਨੂੰ ਉਨ੍ਹਾਂ ਦੀ ਲਿਖਤੀ ਅਤੇ ਜਨਵਰੀ 2013 ਨੂੰ ਡਰਾਈਵਿੰਗ ਪ੍ਰੀਖਿਆ ਪਾਸ ਹੋਣ ਤੇ ਮਈ 2014 ਵਿੱਚ ਯੋਗ ਉਮੀਦਵਾਰਾਂ ਦੀ ਭਰਤੀ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਸੀ

ਪਰ ਸਿਹਤ ਮਹਿਕਮੇ ਅਤੇ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਅਨੁਕੂਲ ਨਾ ਹੋਣ ਦੀ ਗੱਲ ਆਖ ਕੇ ਉਕਤ ਸਮੇਂ ਤੋਂ ਭਰਤੀ ਤੇ ਲੱਗੀ ਰੋਕ ਹਾਲੀ ਤੱਕ ਜਾਰੀ ਹੈਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਰਤੀ ਤੇ ਲੱਗੀ ਰੋਕ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੇ ਆਰਥਿਕ ਹਾਲਾਤ ਤੋਂ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ

ਦੂਜੇ ਮਹਿਕਮਿਆਂ ਦੇ ਰਾਹੀਂ ਚਲਾਇਆ ਜਾ ਰਿਹਾ ਕੰਮ

ਸਿਹਤ ਵਿਭਾਗ ਦੀਆਂ ਐਂਬੂਲੈਂਸਾਂ ਚਲਾਉਣ ਲਈ ਦੂਜੇ ਮਹਿਕਮਿਆਂ ਦੇ ਮੁਲਾਜ਼ਮਾਂ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ ਇੱਕ ਐਂਬੂਲੈਂਸ ਦੇ ਡਰਾਇਵਰ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਡਿੱਪੂ ਤੋਂ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ‘ਚ ਆਰਜ਼ੀ ਸੇਵਾਵਾਂ ਨਿਭਾਉਣ ਆਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਨੂੰ ਪਤਾ ਨਹੀਂ ਕਿ ਉਹਨਾਂ ਦੀ ਕਿਧਰੇ ਹੋਰ ਡਿਊਟੀ ਲੱਗ ਜਾਵੇ

ਡਰਾਇਵਰਾਂ ਨੂੰ ਦੇਣੀ ਪੈਂਦੀ ਹੈ ਚੌਵੀ-ਚੌਵੀ ਘੰਟੇ ਡਿਊਟੀ ਅੱਜ ਦੇ ਹਲਾਤ ਇਹ ਹਨ ਕਿ ਇੱਕ ਐੰਬੂਲੈੰਸ ਦੇ ਡਰਾਇਵਰ ਨੂੰ ਲਗਾਤਾਰ ਚੌਵੀ ਘੰਟੇ ਤੱਕ ਡਿਊਟੀ ਦੇਣੀ ਪੈ ਰਹੀ ਹੈ ਭਰਤੀ ਪ੍ਰਕਿਰਿਆ ਵਿੱਚ ਯੋਗ ਸੂਚੀ ਵਿੱਚ ਸ਼ਾਮਿਲ ਡਰਾਈਵਰ ਉਮੀਦਵਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸੂਬੇ ਵਿੱਚ ਐਂਬੂਲੈਂਸ ਡਰਾਈਵਰਾਂ ਦੀ ਭਰਤੀ ਕਰਨ

ਕੀ ਕਹਿੰਦੇ ਨੇ ਸੀਨੀਅਰ ਮੈਡੀਕਲ ਅਫ਼ਸਰ

ਇਸ ਸਬੰਧੀ ਗੱਲਬਾਤ ਕਰਦਿਆਂ ਐਸਐਮਓ ਸੰਗਰੂਰ ਡਾ: ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਵਲ ਹਸਪਤਾਲ ਸੰਗਰੂਰ ਵਿੱਚ ਸਿਰਫ਼ ਦੋ ਐਂਬੂਲੈਂਸਾਂ ਤੇ ਦੋ ਹੀ ਡਰਾਈਵਰ ਮੌਜੂਦ ਹਨ ਜਦਕਿ ਅਸਲੀਅਤ ਵਿੱਚ ਸਿਵਲ ਹਸਪਤਾਲ ਸੰਗਰੂਰ ਨੂੰ ਘੱਟੋ ਘੱਟ ਪੰਜ
ਐਂਬੂਲੈਂਸਾਂ ਦੀ ਜ਼ਰੂਰਤ ਹੈ ਤੇ ਇੱਕ ਐਂਬੂਲੈਂਸ ਦੇ ਘੱਟੋ ਘੱਟ ਤਿੰਨ ਡਰਾਈਵਰ ਚਾਹੀਦੇ ਹਨ ਤਾਂ ਜੋ ਹਰ ਤਰ੍ਹਾਂ ਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੈਦਾ ਨਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।