ਸਾਧ-ਸੰਗਤ ਕੱਲ੍ਹ ਹਰਿਆਣੇ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਦੇਵੇਗੀ ਸਫਾਈ ਦਾ ਤੋਹਫਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਤੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਆਪ ਜੀ ਨੇ ਫਰਮਾਇਆ ਕਿ ਤੁਹਾਨੂੰ ਮਾਲਕ ਸਾਰੀਆਂ ਖੁਸ਼ੀਆਂ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਉਹ ਵੀ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਨਹੀਂ ਹੋ। ਜੋ ਵੀ ਮਾਲਕ ਨੂੰ ਪਿਆਰ ਕਰਦੇ ਹਨ ਉਹ ਮਾਲਕ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਨਾਲ ਲਵਰੇਜ਼ ਕਰ ਦਿੰਦਾ ਹੈ। ਆਪ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਜੁੜੀ ਸ਼ਾਹ ਸਤਿਨਾਮ ਜੀ ਧਾਮ ਤੋਂ ਸਾਧ-ਸੰਗਤ ਨੂੰ ਆਸ਼ੀਰਵਾਦ ਦਿੱਤਾ।

ਇਸ ਦੌਰਾਨ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਤੋਂ ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਦਿਆਂ ਹਰਿਆਣਾ ਵਿੱਚ ਸਫ਼ਾਈ ਅਭਿਆਨ ਚਲਾਉਣ ਲਈ ਆਪ ਜੀ ਤੋਂ ਆਗਿਆ ਮੰਗੀ। ਸਾਧ-ਸੰਗਤ ਨੇ ਨਾਲ ਹੀ ਆਪ ਜੀ ਤੋਂ ਸਾਫ਼ਾਈ ਅਭਿਆਨ ਸ਼ੁਰੂਆਤ ਕਰਨ ਦੀ ਅਰਜ ਕੀਤੀ। ਪੂਜਨੀਕ ਗੁਰੂ ਜੀ ਨੇ ਸਵੇਰੇ 10 ਵਜੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਝਾੜੂ ਲਾ ਕੇ ਸਫ਼ਾਈ ਅਭਿਆਨ ਸ਼ੁਰੂ ਕਰਨ ਦੇ ਬਚਨ ਫਰਮਾਏ। ਆਪ ਜੀ ਨੇ ਪ੍ਰਸ਼ਾਸਨ ਨਾਲ ਮਿਲ ਕੇ ਸੇਵਾ ਕਾਰਜ ਕਰਨ ਲਈ ਬਚਨ ਫਰਮਾਇਆ। ਆਪ ਜੀ ਨੇ ਫਰਮਾਇਆ ਕਿ ਜੋ ਵੀ ਸਫ਼ਾਈ ਅਭਿਆਨ ਵਿੱਚ ਪਹੰੁਚਣ ਤੇ ਸਫ਼ਾਈ ਕਰਨ ਮਾਲਕ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਬਖਸ਼ੇ। ਤੁਹਾਡੇ ਘਰਾਂ ਵਿੱਚ ਕੋਈ ਕਮੀ ਨਾ ਰਹੇ।

ਤਹਾਨੂੰ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਿਤੀ 23 ਜਨਵਰੀ 2023 ਨੂੰ ਹਰਿਆਣਾ ਵਿੱਚ ਸਫ਼ਾਈ ਅਭਿਆਨ ਚਲਾਉਣ ਜਾ ਰਹੀ ਹੈ। ਜਿਸ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਜੀ ਸਵੇਰੇ 10:00 ਵਜੇ ਆਪਣੇ ਕਰ ਕਮਲਾਂ ਨਾਲ ਕਰਨਗੇ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਆਗਮਨ ਤੇ ਦਰਸ਼ ਦੀਦਾਰ ਲਈ ਹਰਿਆਣਾ ਨੂੰ ਚਮਕਾ ਕੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਤੇ ਪਵਿੱਤਰ ਅਵਤਾਰ ਮਹੀਨੇ ਦਾ ਤੋਹਫ਼ਾ ਦੇਣ ਜਾ ਰਹੀ ਹੈ।

ਇਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹਰਿਆਣਾ ਦੇ 22 ਜ਼ਿਲ੍ਹਿਆਂ ਦੇ 7422 ਪਿੰਡਾਂ, ਸ਼ਹਿਰਾਂ, ਕਸਬਿਆਂ, ਤਹਿਸੀਲਾਂ ਅਤੇ ਕਸਬਿਆਂ ਵਿੱਚ ਸਫ਼ਾਈ ਅਭਿਆਨ ਚਲਾਇਆ ਜਾਵੇਗਾ। ਸਫਾਈ ਅਭਿਆਨ ਨੂੰ ਲੈ ਕੇ ਪੂਰੇ ਹਰਿਆਣਾ ਦੀ ਸਾਧ-ਸੰਗਤ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਆਪੋ-ਆਪਣੇ ਇਲਾਕਿਆਂ ਵਿਚ ਸਫਾਈ ਅਭਿਆਨ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ।

ਦੱਸ ਦੇਈਏ ਕਿ ਇਸ ਜਨਵਰੀ ਮਹੀਨੇ ਦੀ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਸੀ। ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। ਇਸ ਤਹਿਤ ਸੋਮਵਾਰ 23 ਜਨਵਰੀ ਨੂੰ ਹਰਿਆਣਾ ਸੂਬੇ ਦੀ ਸਾਧ-ਸੰਗਤ ਪੂਰੇ ਸੂਬੇ ਦੇ ਸਫਾਈ ਅਭਿਆਨ ਚਲਾ ਕੇ ਸੂਬੇ ਨੂੰ ਸਵੱਛਤਾ ਦਾ ਤੋਹਫਾ ਦੇਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ