ਹਰਿਆਣਾ ਦੀ ਪਹਿਲੀ ਮਹਿਲਾ ਡ੍ਰੋਨ ਪਾਇਲਟ ਨਿਸ਼ਾ ਸੌਲੰਕੀ ਨੇ ਮੀਡੀਆ ਨਾਲ ਤਜ਼ਰਬੇ ਸਾਂਝੇ ਕੀਤੇ

Nisha Solanki

ਮੀਡੀਆ ਗੁੰਮਰਾਹਕੁੰਨ ਪੱਤਰਕਾਰੀ ਤੋਂ ਕਰੇ ਗੁਰੇਜ਼ : ਰਾਜੇਂਦਰ ਚੌਧਰੀ

  • ਸਕਾਰਾਤਮਕ ਕਹਾਣੀਆਂ ਦੇ ਪ੍ਰਸਾਰ ਲਈ ਮੀਡੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ: ਏਡੀਸੀ ਡਾ. ਵੈਸ਼ਾਲੀ ਯਾਦਵ

ਕਰਨਾਲ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ), ਚੰਡੀਗੜ੍ਹ ਦੁਆਰਾ ਅੱਜ ਜ਼ਿਲ੍ਹਾ ਕਰਨਾਲ ਵਿਖੇ ਗ੍ਰਾਮੀਣ ਮੀਡੀਆ ਵਰਕਸਾਪ ‘ਵਾਰਤਾਲਾਪ’ ਲਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਪੱਧਰ ’ਤੇ ਕੰਮ ਕਰ ਰਹੇ ਪੀਆਈਬੀ ਅਤੇ ਪੱਤਰਕਾਰਾਂ ਦਰਮਿਆਨ ਸਿੱਧਾ ਇੰਟਰਫੇਸ ਬਣਾਉਣਾ ਸੀ। ਸ੍ਰੀ ਮੰਗਲਸੇਨ ਆਡੀਟੋਰੀਅਮ, ਕਰਨਾਲ ਵਿਖੇ ਆਯੋਜਿਤ ਇਸ ਵਰਕਸਾਪ ਦਾ ਉਦਘਾਟਨ ਐਡੀਸਨਲ ਡਿਪਟੀ ਕਮਿਸਨਰ ਡਾ. ਵੈਸਾਲੀ ਸਰਮਾ ਨੇ ਐਡੀਸਨਲ ਡਾਇਰੈਕਟਰ ਜਨਰਲ ਪੀਆਈਬੀ ਚੰਡੀਗੜ੍ਹ, ਸ੍ਰੀ ਰਾਜੇਂਦਰ ਚੌਧਰੀ ਦੀ ਪ੍ਰਧਾਨਗੀ ਹੇਠ ਕੀਤਾ।

ਐਡੀਸਨਲ ਡਾਇਰੈਕਟਰ ਜਨਰਲ (ਰੀਜਨ) ਪੀਆਈਬੀ ਚੰਡੀਗੜ੍ਹ, ਸ੍ਰੀ ਰਾਜੇਂਦਰ ਚੌਧਰੀ ਨੇ ਕਿਹਾ ਕਿ ਮੀਡੀਆ ਸੂਚਨਾ ਦੇ ਪ੍ਰਸਾਰ ਲਈ ਸਭ ਤੋਂ ਸਕਤੀਸਾਲੀ ਸਾਧਨ ਹੈ। ਖੋਜੀ ਪੱਤਰਕਾਰੀ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਮੀਡੀਆ ਨੂੰ ਵਿਕਾਸ ਪੱਤਰਕਾਰਿਤਾ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਜਮੀਨ ਤੋਂ ਸਫਲ ਅਤੇ ਸਕਾਰਾਤਮਕ ਕਹਾਣੀਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਵਿਭਿੰਨ ਮੁੱਦਿਆਂ ’ਤੇ ਰਿਪੋਰਟਿੰਗ ਕਰਨ ਤੋਂ ਪਹਿਲਾਂ ਪੱਤਰਕਾਰਾਂ ਲਈ ਮੀਡੀਆ ਨੈਤਿਕਤਾ ਅਤੇ ਜਾਬਤੇ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾਵਾਂ ਹਰ ਮੋਰਚੇ ’ਤੇ ਮੋਹਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਖੇਤਰ ਮੀਡੀਆ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਮਹਿਲਾਵਾਂ ਦੀ ਵਧੇਰੇ ਸਰਗਰਮ ਭਾਗੀਦਾਰੀ ਦਾ ਗਵਾਹ ਬਣੇਗਾ।

Nisha Solanki

ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਚੌਧਰੀ ਨੇ ਇਹ ਵੀ ਦੁਹਰਾਇਆ ਕਿ ਪੱਤਰਕਾਰਾਂ ਨੂੰ ਵਿਭਿੰਨ ਸਰਕਾਰੀ ਏਜੰਸੀਆਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਜਨਤਾ ਵਿੱਚ ਵਿਕਾਸ ਦੇ ਸੰਦੇਸ ਨੂੰ ਫੈਲਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਪੀਆਈਬੀ ਤੱਥ ਜਾਂਚ (ਫੈਕਟ ਚੈੱਕ) ਬਾਰੇ ਵੀ ਗੱਲ ਕੀਤੀ ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੀਆਈਬੀ ਅਤੇ ਹੋਰ ਸਹਿਯੋਗੀ ਮੀਡੀਆ ਯੂਨਿਟਾਂ ਦੇ ਕੰਮਕਾਜ ਬਾਰੇ ਵਿਸਤਿ੍ਰਤ ਪੇਸਕਾਰੀ ਦਿੰਦੇ ਹੋਏ ਜਾਅਲੀ ਖਬਰਾਂ ਨੂੰ ਨਕਾਰਨ ਵਿੱਚ ਮਦਦ ਕਰ ਸਕਦੀ ਹੈ।

ਅੱਜ ਦੇ ਸਮੇਂ ਵਿੱਚ ਸੋਸਲ ਮੀਡੀਆ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, “ਸੋਸਲ ਮੀਡੀਆ ਹੁਣ ਸੂਚਨਾ ਦੇ ਪ੍ਰਸਾਰ ਲਈ ਇੱਕ ਬਹੁਤ ਸਕਤੀਸਾਲੀ ਸਾਧਨ ਹੈ। ਹਾਲਾਂਕਿ, ਸਾਨੂੰ ਜਾਅਲੀ ਖਬਰਾਂ ਅਤੇ ਗਲਤ ਜਾਣਕਾਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਸਿਰਫ ਪ੍ਰਮਾਣਿਤ ਜਾਣਕਾਰੀ ਹੀ ਸਾਂਝੀ ਕਰਨੀ ਚਾਹੀਦੀ ਹੈ।

ਪੀਆਈਬੀ ਚੰਡੀਗੜ੍ਹ ਦੁਆਰਾ ਕਰਨਾਲ ਵਿਖੇ ਰੂਰਲ ਮੀਡੀਆ ਵਰਕਸਾਪ ‘ਵਾਰਤਾਲਾਪ’ ਦਾ ਆਯੋਜਨ ਕੀਤਾ ਗਿਆ | Nisha Solanki

ਆਪਣੇ ਉਦਘਾਟਨੀ ਭਾਸਣ ਵਿੱਚ ਐਡੀਸਨਲ ਡਿਪਟੀ ਕਮਿਸਨਰ ਡਾ. ਵੈਸਾਲੀ ਸ਼ਰਮਾ ਨੇ ਜ਼ਿਲ੍ਹਾ ਕਰਨਾਲ ਵਿੱਚ ਮੀਡੀਆ ਵਰਕਸਾਪ ‘ਵਾਰਤਾਲਾਪ’ ਦਾ ਆਯੋਜਨ ਕਰਨ ਲਈ ਪੀਆਈਬੀ ਚੰਡੀਗੜ੍ਹ ਦੇ ਪ੍ਰਯਤਨਾਂ ਦੀ ਸਲਾਘਾ ਕੀਤੀ ਜਿਸ ਨੂੰ ਉਨ੍ਹਾਂ ਮੀਡੀਆ ਅਤੇ ਸਰਕਾਰ ਦਰਮਿਆਨ ਗੱਲਬਾਤ ਲਈ ਸਭ ਤੋਂ ਵਧੀਆ ਪਲੈਟਫਾਰਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੋਣ ਦੇ ਨਾਤੇ ਸਰਕਾਰ ਦੀਆਂ ਅੱਖਾਂ ਅਤੇ ਕੰਨਾਂ ਦਾ ਕੰਮ ਕਰਦਾ ਹੈ ਅਤੇ ਅਜਿਹਾ ਤਾਲਮੇਲ ਜਰੂਰੀ ਫੀਡਬੈਕ ਪ੍ਰਾਪਤ ਕਰਨ ਅਤੇ ਸਰਕਾਰ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਜਰੂਰੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਦੋ ਧਾਰੀ ਤਲਵਾਰ ਦਾ ਕੰਮ ਕਰਦਾ ਹੈ ਅਤੇ ਇਹ ਮੀਡੀਆ ’ਤੇ ਨਿਰਭਰ ਕਰਦਾ ਹੈ ਕਿ ਕੀ ਉਸਾਰੂ ਅਤੇ ਵਿਕਾਸਮੁਖੀ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਜਾਂ ਨਹੀਂ ਅਤੇ ਮੀਡੀਆ ਨੂੰ ਉਸਾਰੂ ਰਿਪੋਰਟਿੰਗ ਲਈ ਖੁਦ ਦੀ ਵਰਤੋਂ ਕਰਨੀ ਚਾਹੀਦੀ ਹੈ। ਪ੍ਰੋ. ਡਾ. ਆਬਿਦ ਅਲੀ ਨੇ ਸੋਸਲ ਮੀਡੀਆ ‘ਤੇ ਇੱਕ ਬਹੁਤ ਹੀ ਸੂਝ ਭਰਪੂਰ ਸੈਸਨ ਪੇਸ ਕੀਤਾ ਅਤੇ ਕਿਹਾ ਕਿ ਸੋਸਲ ਮੀਡੀਆ ਮੁੱਖ ਧਾਰਾ ਮੀਡੀਆ ਨਾਲ ਸਰੋਤਿਆਂ ਦੀ ਇੰਟੀਗਰੇਸਨ ਜਰੀਏ ਸਮਾਜਿਕ ਵਿਕਾਸ ਨੂੰ ਉਤਸਾਹਿਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪਹੁੰਚਾਉਣ ਲਈ ਸੋਸਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਪ੍ਰੋ. ਸਤੇਂਦਰ ਯਾਦਵ ਨੇ ਡ੍ਰੋਨ ਸੰਚਾਲਨ, ਵਰਤੋਂ ਅਤੇ ਕਾਨੂੰਨੀ ਪਹਿਲੂਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡ੍ਰੋਨ ਟੈਕਨੋਲੋਜੀ ਕਿਸਾਨਾਂ ਦੇ ਜੀਵਨ ਖਤਰੇ ਨੂੰ ਘਟਾਉਂਦੀ ਹੈ, ਪਾਣੀ, ਸਮੇਂ ਦੀ ਬੱਚਤ ਕਰਦੀ ਹੈ ਅਤੇ ਫਸਲਾਂ ਦੇ ਖੇਤਾਂ ਵਿੱਚ ਕੀਟਨਾਸਕਾਂ ਦੇ ਛਿੜਕਾਅ ਦੌਰਾਨ ਲਾਗਤ-ਪ੍ਰਭਾਵੀ ਹੈ। ਡਾ. ਰਸਮੀ ਸਿੰਘ ਨੇ ਅਜੋਕੇ ਸਮਾਜ ਵਿੱਚ ਮਹਿਲਾਵਾਂ ਦੇ ਸਸਕਤੀਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸਰਕਾਰ ਦੁਆਰਾ ਮਹਿਲਾਵਾਂ ਦੀ ਭਲਾਈ ਲਈ ਕੀਤੇ ਜਾ ਰਹੇ ਪ੍ਰਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਮਹਿਲਾਵਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਆਪਣੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ “ਇਹ ਸਕੀਮਾਂ ਮਹਿਲਾਵਾਂ ਨੂੰ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ।

Nisha Solanki

ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਫਸਰ, ਕਰਨਾਲ ਸ੍ਰੀ ਮਨੋਜ ਕੌਸ਼ਿਕ ਨੇ ਪ੍ਰੈੱਸ ਇਨਫਰਮੇਸਨ ਬਿਊਰੋ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਜ਼ਿਆਦਾਤਰ ਮੀਡੀਆ ਸਮਾਗਮਾਂ ਦੀ ਕਵਰੇਜ ਵਿੱਚ ਸਾਮਲ ਹੁੰਦਾ ਹੈ, ਪਰ ਇਸ ਦੇ ਉਲਟ ਅੱਜ ਪੀਆਈਬੀ ਨੇ ਉਨ੍ਹਾਂ ਨੂੰ ਈਵੈਂਟ ਦਾ ਸਟਾਰ ਬਣਨ ਦਾ ਮੌਕਾ ਦਿੱਤਾ ਹੈ ਅਤੇ ਅਜਿਹੇ ਮੀਡੀਆ ਵਰਕਸ਼ਾਪਾਂ ਨੂੰ ਖੇਤਰ ਵਿੱਚ ਬਿਹਤਰ ਤਾਲਮੇਲ ਲਈ ਨਿਯਮਿਤ ਤੌਰ ’ਤੇ ਆਯੋਜਨ ਕੀਤਾ ਜਾਣਾ ਚਾਹੀਦਾ ਹੈ।

ਸ੍ਰੀਮਤੀ ਵਾਟਿਕਾ ਚੰਦਰਾ, ਫੀਲਡ ਪਬਲੀਸਿਟੀ ਅਫਸਰ, ਪੀਆਈਬੀ ਚੰਡੀਗੜ੍ਹ ਨੇ ਮੀਡੀਆ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸ੍ਰੀ ਅਹਿਮਦ ਖਾਨ ਫੀਲਡ ਪਬਲੀਸਿਟੀ ਅਫਸਰ, ਸੀਬੀਸੀ ਚੰਡੀਗੜ੍ਹ ਨੇ ਧੰਨਵਾਦ ਦਾ ਮਤਾ ਪੇਸ ਕੀਤਾ। ਵਰਕਸਾਪ ਵਿੱਚ ਪਿ੍ਰੰਟ ਮੀਡੀਆ, ਸੋਸਲ ਮੀਡੀਆ ਅਤੇ ਇਲੈਕਟ੍ਰੌਨਿਕ ਮੀਡੀਆ ਦੇ 70 ਤੋਂ ਵੱਧ ਪੱਤਰਕਾਰਾਂ ਨੇ ਭਾਗ ਲਿਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਭਿੰਨ ਮੁੱਦਿਆਂ ‘ਤੇ ਜਾਣਕਾਰੀ ਪ੍ਰਦਾਨ ਕੀਤੀ।

ਇਸ ਵਰਕਸਾਪ ਦਾ ਆਯੋਜਨ ਪੱਤਰਕਾਰਾਂ ਨੂੰ ਆਮ ਨਾਗਰਿਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਦੀਆਂ ਵਿਭਿੰਨ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਸੀ। ਵਾਰਤਾਲਾਪਨਾਮਕ ਇਹ ਵਰਕਸਾਪ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮੀਡੀਆ ਆਊਟਰੀਚ ਰਣਨੀਤੀ ਦਾ ਹਿੱਸਾ ਹੈ ਅਤੇ ਪੱਤਰਕਾਰਾਂ ਨੂੰ ਸਰਕਾਰੀ ਸਕੀਮਾਂ ਅਤੇ ਨੀਤੀਆਂ ਬਾਰੇ ਪ੍ਰਮਾਣਿਕ ਜਾਣਕਾਰੀ ਨਾਲ ਸਸਕਤ ਬਣਾ ਕੇ ਜਨਤਾ ਅਤੇ ਸਰਕਾਰ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਨ ਲਈ ਸੰਕਲਪਿਤ ਹੈ।

ਟੈਕਨੀਕਲ ਸੈਸਨਾਂ ਤੋਂ ਬਾਅਦ ਇੰਟਰਐਕਟਿਵ ਸਵਾਲ-ਜਵਾਬ ਸੈਸਨ ਹੋਇਆ। ਵਰਕਸ਼ਾਪ ਤੋਂ ਬਾਅਦ ਹਰਿਆਣਾ ਦੀ ਪਹਿਲੀ ਮਹਿਲਾ ਡ੍ਰੋਨ ਪਾਇਲਟ ਨਿਸ਼ਾ ਸੋਲੰਕੀ ਦੁਆਰਾ ਡ੍ਰੋਨ ਦਾ ਪ੍ਰਦਰਸਨ ਵੀ ਕੀਤਾ ਗਿਆ। ਪੱਤਰਕਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਉਸਾਰੂ ਫੀਡਬੈਕ ਪ੍ਰਦਾਨ ਕੀਤੀ। ਪੱਤਰਕਾਰਾਂ ਨੇ ਵਰਕਸ਼ਾਪ ਦੇ ਆਯੋਜਨ ਲਈ ਪੀਆਈਬੀ ਦਾ ਧੰਨਵਾਦ ਵੀ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।