ਹਰਪ੍ਰੀਤ ਸਿੱਧੂ ਦੀ ਖੁਦਮੁਖਤਿਆਰੀ ਖਤਮ, ਰਹਿਣਗੇ ਡੀ.ਜੀ.ਪੀ. ਅਧੀਨ

Harpreet Sidhu, Free, Freedom, Remain, DGP, Under

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸਾਫ਼ ਐਸ.ਟੀ.ਐਫ. ਨੂੰ ਨਹੀਂ ਮਿਲੇਗਾ ਆਜ਼ਾਦ ਚਾਰਜ | Harpreet Sidhu

  • ਨਰਾਜ਼ ਵਿਧਾਇਕਾਂ ਨੂੰ ਖ਼ੁਸ ਕਰਨ ਲਈ ਅਮਰਿੰਦਰ ਸਿੰਘ ਤਿਆਰ, ਦੇਣਗੇ ਚੰਗੇ ਅਹੁਦੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਅਤੇ ਵੱਡੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟਣ ਦਾ ਜਿੰਮਾ ਲੈ ਕੇ ਕੰਮ ਕਰ ਰਹੇ ਹਨ ਸਪੈਸ਼ਲ ਟਾਕਸ ਟੀਮ ਦੇ ਮੁੱਖੀ ਏ.ਡੀ.ਜੀ.ਪੀ. ਹਰਪ੍ਰੀਤ (Harpreet Sidhu) ਸਿੱਧੂ ਖ਼ੁਦ ਹੀ ਆਜ਼ਾਦ ਨਹੀਂ ਰਹਿਣਗੇ, ਉਨ੍ਹਾਂ ਨੂੰ ਪੰਜਾਬ ਦੇ ਡੀ.ਪੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਹੀ ਰਿਪੋਰਟ ਕਰਨਾ ਪਏਗਾ।

ਇਹ ਵੀ ਪੜ੍ਹੋ : ਨਵੀਂ ਸਿੱਖਿਆ ਨੀਤੀ : ਸਿੱਖਿਆ ਵਿਭਾਗ ਨੇ ਬਦਲਿਆ ਛੁੱਟੀਆਂ ਦਾ ਮਾਡਿਊਲ

ਇਹ ਇਸ਼ਾਰਾ ਸਾਫ਼ ਤੌਰ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁਰੂਆਤ ਵਿੱਚ ਹਰਪ੍ਰੀਤ ਸਿੱਧੂ ਨੂੰ ਖੁੱਲ੍ਹੀ ਆਜ਼ਾਦੀ ਦਿੰਦੇ ਹੋਏ ਮੁੱਖ ਮੰਤਰੀ ਨੂੰ ਛੱਡ ਕੇ ਕਿਸੇ ਨੂੰ ਵੀ ਰਿਪੋਰਟ ਕਰਨ ਲਈ ਨਹੀਂ ਕਿਹਾ ਗਿਆ ਸੀ ਪਰ ਬਿਕਰਮ ਮਜੀਠੀਆ ਦਾ ਨਾਅ ਆਉਣ ਤੋਂ ਬਾਅਦ ਹਰਪ੍ਰੀਤ ਸਿੱਧੂ ‘ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀ ਗਈਆਂ ਸੀ। ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਐਸਟੀਐਫ ਨੂੰ ਖੁੱਲ੍ਹੀ ਛੁੱਟ ਨਹੀਂ ਦਿੱਤੀ ਜਾ ਸਕਦੀ ਹੈ, ਉਹ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਹੀ ਰਿਪੋਰਟ ਕਰਨਗੇ।

ਇਥੇ ਹੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੀ ਨਰਾਜ਼ਗੀ ਬਾਰੇ ਅੱਗੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ 77 ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੇ ਰਹਿ ਗਏ ਹਨ ਕਿ ਉਨ੍ਹਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਤਾਂ 2002 ਦੀ ਸਰਕਾਰ ਵਾਲੀ ਗੱਲ ਕਰ ਰਹੇ ਹਨ, ਉਸ ਸਮੇਂ ਤਾਂ ਖੁੱਲ੍ਹੀ ਛੋਟ ਸੀ, ਜਿੰਨੇ ਮਰਜ਼ੀ ਮੰਤਰੀ ਬਣਾ ਸਕਦੇ ਸੀ। ਕੁਝ ਮੰਤਰੀਆਂ ਕੋਲ ਆਪਣੇ ਵਿਭਾਗਾਂ ਦੀ ਅਗਵਾਈ ਕਰਨ ਲਈ ਢੁਕਵੀਂ ਵਿਦਿਅਕ ਯੋਗਤਾ ਨਾ ਹੋਣ ਬਾਰੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਕੋਲ ਕੰਮ-ਕਾਜ ਵਿੱਚ ਮਦਦ ਲਈ ਯੋਗ ਅਤੇ ਤਜਰਬੇਕਾਰ ਸਟਾਫ ਹੈ। ਉਨ੍ਹਾਂ ਨੇ ਤਨਜ਼ ਕੀਤਾ ਕਿ ਰੱਖਿਆ ਮੰਤਰੀ ਫ਼ੌਜ ਦਾ ਜਰਨੈਲ ਨਹੀਂ ਹੁੰਦਾ।