ਹਰਪ੍ਰੀਤ ਬਹਿਣੀਵਾਲ ਨੇ ਆਈਏਐਸ ਵਰਿੰਦਰ ਸ਼ਰਮਾ ਨੂੰ ਗੁਰਮੁਖੀ ਅੱਖਰਾਂ ਵਾਲੀ ਫੱਟੀ ਕੀਤੀ ਭੇਂਟ

Gurmukhi Script
ਮਾਨਸਾ : ਆਈਏਐਸ ਵਰਿੰਦਰ ਸ਼ਰਮਾ ਨੂੰ ਗੁਰਮੁੱਖੀ ਲਿਪੀ ਵਾਲੀ ਫੱਟੀ ਭੇਂਟ ਕਰਦੇ ਹੋਏ ਹਰਪ੍ਰੀਤ ਸਿੰਘ ਬਹਿਣੀਵਾਲ ਤੇ ਨਾਲ ਮੌਜੂਦ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ।

ਪੰਜਾਬੀ ਭਾਸ਼ਾ ’ਚ ਆਈ.ਏ.ਐੱਸ. ਕਰਨ ਵਾਲੇ ਵਰਿੰਦਰ ਸ਼ਰਮਾ ਨੇ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਵਿੱਢੀ ਮੁਹਿੰਮ ਦੀ ਪ੍ਰਸ਼ੰਸਾ

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਭਾਸ਼ਾ ’ਚ ਆਈਏਐੱਸ ਕਰਨ ਵਾਲੇ ਅਤੇ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਵਰਿੰਦਰ ਸ਼ਰਮਾ ਨੇ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਗੁਰਮੁੱਖੀ ਲਿਪੀ (Gurmukhi Script) ਦੀਆਂ ਫੱਟੀਆਂ ਰਾਹੀਂ ਮਾਂ ਬੋਲੀ ਦਾ ਗੁਣਗਾਣ ਕਰਨ ਵਿੱਚ ਲੱਗੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ।

ਉਨਾਂ ਕਿਹਾ ਕਿ ਪਿਛਲੀ ਦਿਨਾਂ ਦੌਰਾਨ ਜਿਸ ਰੂਪ ਵਿੱਚ ਪ੍ਰੀਖਿਆਰਥੀ ਵੱਖ-ਵੱਖ ਨੌਕਰੀਆਂ ਦੀ ਪ੍ਰੀਖਿਆ ਦੌਰਾਨ ਪੰਜਾਬੀ ਭਾਸ਼ਾ ’ਚ ਫੇਲ੍ਹ ਹੋਏ ਹਨ, ਸੱਚਮੁੱਚ ਚਿੰਤਾ ਵਾਲੀ ਗੱਲ ਹੈ ਜਿਸ ਦੇ ਮੱਦੇਨਜ਼ਰ ਮਾਤ ਭਾਸ਼ਾ ਦੀ ਪ੍ਰਫੁੱਲਤਾ ਲਈ ਅਜਿਹੀਆਂ ਮੁਹਿੰਮਾਂ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਆਪਣੇ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੱਲਤਾਂ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ ਪਰ ਸਮਾਜ ਸੇਵੀ, ਸਾਹਿਤਕ, ਸੱਭਿਆਚਾਰ ਸੰਸਥਾਵਾਂ ਅਤੇ ਆਮ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਆਪਣੇ ਤੌਰ ’ਤੇ ਇਸ ਸਬੰਧੀ ਯਤਨ ਕਰਨ। (Gurmukhi Script)

Gurmukhi Script
ਮਾਨਸਾ : ਆਈਏਐਸ ਵਰਿੰਦਰ ਸ਼ਰਮਾ ਨੂੰ ਗੁਰਮੁੱਖੀ ਲਿਪੀ ਵਾਲੀ ਫੱਟੀ ਭੇਂਟ ਕਰਦੇ ਹੋਏ ਹਰਪ੍ਰੀਤ ਸਿੰਘ ਬਹਿਣੀਵਾਲ ਤੇ ਨਾਲ ਮੌਜੂਦ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ ਹਾਈਪਰਟੈਨਸ਼ਨ ਅਤੇ ਸ਼ੂਗਰ ਪ੍ਰਬੰਧਨ ਪ੍ਰੋਟੋਕੋਲ ਜਾਰੀ

ਹਰਪ੍ਰੀਤ ਸਿੰਘ ਬਹਿਣੀਵਾਲ ਨੇ ਬੀੜਾ ਚੁੱਕਿਆ ਹੈ ਕਿ ਪੰਜਾਬੀ ਬੋਲੀ ਪ੍ਰਤੀ ਅੱਜ ਅਸੀਂ ਬੇਮੁੱਖ ਹੁੰਦੇ ਜਾ ਰਹੇ ਹਾਂ। ਬੇਸ਼ੱਕ ਹਰੇਕ ਭਾਸ਼ਾ ਦਾ ਆਪਣੇ ਰਾਜ, ਦੇਸ਼ ਵਿੱਚ ਆਪਣਾ ਮੁਕਾਮ ਹੈ ਪਰ ਸਾਨੂੰ ਆਪਣੀ ਮਾਂ-ਬੋਲੀ ਦੀਆਂ ਜੜਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਵਰਿੰਦਰ ਸ਼ਰਮਾ ਜੋ ਅੱਜ-ਕੱਲ੍ਹ ਵਿਸ਼ੇਸ਼ ਸਕੱਤਰ ਗ੍ਰਹਿ ਵਿਭਾਗ ਅਤੇ ਨਿਆਂ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਨੇ ਹਰਪ੍ਰੀਤ ਸਿੰਘ ਬਹਿਣੀਵਾਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਉੱਦਮ ਪੰਜਾਬੀ ਨੂੰ ਹੋਰ ਖੁਸ਼ਹਾਲੀ ਅਤੇ ਪ੍ਰਸਿੱਧੀ ਦੇਣ ਵਾਲਾ ਹੈ ਕਿਉਂਕਿ ਇਸ ਜ਼ੁਬਾਨ ਵਿੱਚ ਮਿਠਾਸ,ਭਾਈਚਾਰਾ ਅਤੇ ਅਪਣੱਤ ਹੈ। ਵਰਿੰਦਰ ਕੁਮਾਰ ਸ਼ਰਮਾ ਨੂੰ ਗੁਰਮੁਖੀ ਅੱਖਰਾਂ ਦੀ ਫੱਟੀ ਭੇਂਟ ਕਰਨ ਸਮੇਂ ਆਈ.ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ,ਉਨ੍ਹਾਂ ਵੀ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।