ਇੰਗਲੈਂਡ ਲਈ ਸਿਰਦਰਦ ਬਣੇ ਹਾਰਦਿਕ ਪਾਂਡਿਆ

hardik

ਇੰਗਲੈਂਡ ਲਈ ਸਿਰਦਰਦ ਬਣੇ ਹਾਰਦਿਕ ਪਾਂਡਿਆ (Hardik Pandya )

ਆਪਣੇ ਦਮ ‘ਤੇ ਪਹਿਲਾ ਟੀ-20 ਜਿੱਤਿਆ

(ਸੱਚ ਕਹੂੰ ਨਿਊਜ਼) ਮੁੰਬਈ। ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya ) ਨੇ ਪਿੱਠ ਦੀ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ। ਉਸ ਤੋਂ ਬਾਅਦ ਜੋ ਲੈਅ ਉਸ ਨੇ ਫੜੀ ਹੈ ਕਮਾਲ ਦੀ ਹੈ। ਵਿਰੋਧੀਆਂ ਟੀਮਾਂ ਲਈ ਵੀ ਸਿਰਦਰਦ ਬਣਦਾ ਜਾ ਰਿਹਾ ਹੈ ਪਾਂਡਿਆ। ਹਾਰਦਿਕ ਪਾਂਡਿਆ ਬੱਲੇ ਨਾਲ ਹੀ ਨਹੀਂ ਸਗੋਂ ਗੇਂਦ ਨਾਲ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇੰਗਲੈਂਡ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ ’ਚ ਹਾਰਦਿਕ ਪਾਂਡਿਆਂ ਦਾ ਬੱਲੇ ਖੂਬ ਚੱਲਿਆ ਇਸ ਮੈਚ ’ਚ ਪਾਂਡਿਆ ਨੇ 51 ਦੌੜਾਂ ਦੀ ਪਾਰੀ ਖੇਡੀ ਤੇ ਉਸ ਤੋਂ ਬਾਅਦ ਉਸ ਨੇ ਗੇਂਦਬਾਜ਼ੀ ’ਚ ਦਮ ਦਿਖਾਇਆ ਤੇ ਇੰਗਲੈਂਡ ਦੇ 4 ਖਿਡਾਰੀਆਂ ਨੂੰ ਆਊਟ ਕੀਤਾ। ਭਾਰਤ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਉਮੀਦ ਹੈ ਇੱਕ ਵਾਰ ਫਿਰ ਹਾਰਦਿਕ ਪਾਂਡਿਆ ਦਾ ਬੱਲਾ ਵੱਡਾ ਧਮਾਕਾ ਕਰੇਗਾ। ਜਿਸ ਤੇਜ਼ੀ ਨਾਲ ਹਾਰਦਿਕ ਪਾਂਡਿਆ ਬੱਲੇਬਾਜ਼ੀ ਕਰਦੇ ਹਨ ਉਸ ਨਾਲ ਟੀਮ ਦੇ ਬਾਕੀ ਖਿਡਾਰੀਆਂ ਤੋਂ ਦਬਾਅ ਹਟ ਜਾਂਦਾ ਹੈ ਜੋ ਰਨ ਰੇਟ ਚਾਹੀਦੀ ਹੈ ਉਸ ਨੂੰ ਪਾਂਡਿਆ ਨਾਲ ਲੈ ਕੇ ਚੱਲਦੇ ਹਨ।

ਹਾਰਦਿਕ ਪਾਂਡਿਆ ਦੀ ਖਾਸੀਅਤ ਇਹ ਹੈ ਕਿ ਛੇਤੀ ਵਿਕਟਾਂ ਡਿੱਗਣ ਨਾਲ ਉਹ ਵਿਰਾਟ ਕੋਹਲੀ ਵਾਂਗ ਮਜ਼ਬੂਤ ​​ਬੱਲੇਬਾਜ਼ੀ ਕਰਦਾ ਹੈ। ਜੇਕਰ ਜ਼ਿਆਦਾ ਓਵਰ ਲੰਘ ਜਾਂਦੇ ਹਨ ਤਾਂ ਉਹ ਵੀ ਧੋਨੀ ਵਾਂਗ ਪਾਵਰ ਹਿਟਿੰਗ ਕਰਦਾ ਹੈ।

pandy

ਗੁਜਰਾਤ ਟਾਈਟਨਸ ਨੂੰ ਆਈਪੀਐਲ ਦਾ ਨੂੰ ਬਣਾਇਆ ਸੀ ਚੈਂਪੀਅਨ

ਹਾਰਦਿਕ ਪਾਂਡਿਆ ਨੂੰ ਆਈ.ਪੀ.ਐੱਲ.-2022 ‘ਚ ਨਵੀਂ ਟੀਮ ਗੁਜਰਾਤ ਟਾਈਟਨਸ ਨੂੰ ਕਪਤਾਨ ਬਣਾਇਆ ਅਤੇ ਉਸ ਤੋਂ ਬਾਅਦ ਟੀਮ ਇੰਡੀਆ ਲਈ ਇਕ ਤੋਂ ਬਾਅਦ ਇਕ ਮੈਚ ਜੇਤੂ ਪ੍ਰਦਰਸ਼ਨ ਕਰ ਰਿਹਾ ਹੈ। ਪਾਂਡਿਆ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਟੀਮ ਇੰਡੀਆ ਦੇ ਸਾਹਮਣੇ ਖੜ੍ਹੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਹਾਰਦਿਕ ਦੇ 5ਵੇਂ ਨੰਬਰ ‘ਤੇ ਆਉਣ ਨਾਲ ਟਾਪ ਆਰਡਰ ਵੀ ’ਤੇ ਵਾਧੂ ਦਬਾਅ ਨਹੀਂ ਰਿਹਾ ਹੈ। ਹਾਰਦਿਕ ਪਾਂਡਿਆ ਇਸ ਨੂੰ ਸੰਭਾਲ ਰਹੇ ਹਨ ਪਿਛਲੇ ਮੈਚ ਵਿੱਚ ਹੀ 51 ਦੌੜਾਂ ਬਣਾਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ