Saint Dr. MSG | ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ

DEPTH Campaign

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ‘ਚ ਨਹੀਂ ਆਉਂਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ । ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਂਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਰੇ ਹੀ ਰਾਹ ਛੱਡ ਗਏ ਉਸ ਸਮੇਂ ਕੋਈ ਹਮਰਾਹੀ ਬਣਦਾ ਹੈ ਤਾਂ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ  ।

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਗੇ  । ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ‘ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ‘ਚ ਆਓ ਉਸ ਦੀ ਯਾਦ ‘ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ ।

ਰਾਮ ਨੂੰ ਬਣਾਓ ਸੱਚਾ ਸਾਥੀ

ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਧਨ-ਦੌਲਤ, ਨੌਕਰੀ, ਬੇਟਾ-ਬੇਟੀ, ਭੈਣ-ਭਾਈ ਲਈ ਹੰਝੂ ਵਹਾਉਂਦਾ ਹੈ ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਬਲਕਿ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ  ।

ਬਹਾਰ ਵਾਂਗ ਜ਼ਿੰਦਗੀ

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਨੇਕੀ-ਭਲਾਈ ਦੇ ਰਾਹ ‘ਤੇ ਚੱਲੋ, ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਉਹ ਤੁਹਾਡਾ ਹੋ ਗਿਆ ਤਾਂ ਉਹ ਕਦੇ ਵੀ ਵਿਛੋੜਾ ਨਹੀਂ ਪਾਉਂਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ, ਉਸਦਾ ਤਾਂ ਭਗਵਾਨ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਵਾਸ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਵਾਸ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ ਜਾਵੇਗਾ ਤਾਂ ਤੁਸੀਂ ਦੁਨੀਆਂ ‘ਚ ਬਹਾਰ ਵਾਂਗ ਜ਼ਿੰਦਗੀ ਗੁਜ਼ਾਰ ਸਕੋਗੇ ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ ।

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨਿਆਦਾਰੀ ‘ਚ ਲੋਕ ਗੁਆਚ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ ਦੇ ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਲਬਰੇਜ਼ ਹੋ ਜਾਓਗੇ ਅਤੇ ਇੱਕ ਵਾਰ ਉਸ ਨੇ ਤੁਹਾਡੀ ਬਾਂਹ ਫੜ੍ਹ ਲਈ ਤਾਂ ਸਦਾ ਸੁਹਾਗਣ ਹੋ ਜਾਓਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ