ਖਸਤਾ ਹਾਲਤ ਕਮਰੇ ‘ਚ ਰਹਿੰਦੇ ਗੁਰਜੰਟ ਸਿੰਘ ਨੂੰ ਨਸੀਬ ਹੋਇਆ ਪੱਕਾ ਅਸ਼ਿਆਨਾ

ਸਾਧ-ਸੰਗਤ ਨੇ ਤਨ-ਮਨ-ਧਨ ਨਾਲ ਸੇਵਾ ਕਰ ਦੋ ਦਿਨਾਂ ‘ਚ ਖੜ੍ਹਾ ਕੀਤਾ ਮਕਾਨ

ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਪੱਕੇ ਮਕਾਨਾਂ ਦੀ ਸਰਕਾਰਾਂ ਤੋਂ ਉਮੀਦ ਰੱਖਦੇ ਗਰੀਬ ਕੱਚੇ ਅਤੇ ਖਸਤਾ ਹਾਲਤ ਮਕਾਨਾਂ ‘ਚ ਰਹਿਣ ਨੂੰ ਮਜ਼ਬੂਰ ਹਨ ਅਤੇ ਅਕਸਰ ਹੀ ਕੱਚੇ ਮਕਾਨਾਂ ਵਾਲੇ ਗਰੀਬਾਂ ਨਾਲ ਮੀਂਹ ਝੜੀ ‘ਚ ਅਣਸੁਖਾਵੀਂਆਂ ਘਟਨਾਵਾਂ ਵਾਪਰਦੀਆਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੋਂ ਗਰੀਬਾਂ ਨੂੰ ਅਕਸਰ ਡਰ ਵੀ ਲੱਗਾ ਰਹਿੰਦਾ ਹੈ, ਜਿਨ੍ਹਾਂ ਦਾ ਡਰ ਦਿਲੋਂ ਕੱਢਣ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਕਈ ਵਾਰ ਅੱਗੇ ਆਏ ਹਨ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਗਰੀਬ ਪਰਿਵਾਰਾਂ ਲਈ ਪੱਕੇ ਅਸ਼ਿਆਨੇ ਖੜ੍ਹੇ ਕੀਤੇ ਹਨ।

ਅਜਿਹਾ ਹੀ ਫਿਰੋਜ਼ਪੁਰ ਦੇ ਪਿੰਡ ਢੀਂਡਸਾ ‘ਚ ਮਾਨਵਤਾ ਦੀ ਸੇਵਾ ਦਾ ਉਪਰਾਲਾ ਕਰਦਿਆਂ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਵੱਲੋਂ ਇੱਕ ਪੱਕਾ ਮਕਾਨ ਤਿਆਰ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਢੀਂਡਸਾ ਦੇ ਰਹਿਣ ਵਾਲੇ ਗੁਰਜੰਟ ਸਿੰਘ, ਜੋ ਇਸ ਦੇ ਘਰ ‘ਚ ਇੱਕੋ ਕਮਰਾ ਸੀ, ਉਹ ਵੀ ਕਾਫੀ ਨੀਵਾਂ ਤੇ ਖਸਤਾ ਹੋਣ ਕਾਰਨ ਪਰਿਵਾਰ ਨੂੰ ਮੀਂਹ-ਹਨ੍ਹੇਰੀ ‘ਚ ਡਰ-ਡਰ ਦਿਨ ਕੱਟਣੇ ਪੈ ਰਹੇ ਸਨ।

ਗੁਰਜੰਟ ਸਿੰਘ ਵੱਲੋਂ ਆਪਣੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਮਰੇ ਦੇ ਮਟੀਰੀਅਲ ਦਾ ਖੁਦ ਪ੍ਰਬੰਧ ਕਰ ਲਿਆ ਗਿਆ ਪਰ ਜਦੋਂ ਇਸ ਦੇ ਨਾਲ ਉਸ ਨੂੰ ਬਲਾਕ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਹਕੂਮਤ ਸਿੰਘ ਵਾਲਾ ਦੀ ਸਾਧ-ਸੰਗਤ ਦਾ ਸਾਥ ਮਿਲਿਆ ਤਾਂ ਉਸ ਦਾ ਫਿਕਰ ਵੀ ਲਹਿ ਗਿਆ ਜਦੋਂ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ਲਾ ਕੇ ਕਮਰਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਮਹਿਜ਼ ਦੋ ਦਿਨਾਂ ਅੰਦਰ ਕਮਰਾ ਤਿਆਰ ਕਰਕੇ ਗੁਰਜੰਟ ਸਿੰਘ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਪਾ ਕੇ ਗੁਰਜੰਟ ਸਿੰਘ ਦਾ ਪਰਿਵਾਰ ਕਾਫੀ ਖੁਸ਼ ਹੋਇਆ ਅਤੇ ਪੂਜਨੀਕ ਗੁਰੂ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਜੋ ਆਪਣੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਾਨਵਤਾ ਭਲਾਈ ਕਰਦਿਆਂ ਕਈ ਲੋਕਾਂ ਦਾ ਭਲਾ ਕਰ ਰਹੇ ਹਨ।

ਇਸ ਮੌਕੇ 45 ਮੈਂਬਰ ਅੱਛਰ ਸਿੰਘ, ਜੋਗਿੰਦਰ ਸਿੰਘ 15 ਮੈਂਬਰ ਬਲਾਕ ਫਿਰੋਜ਼ਪੁਰ ਸ਼ਹਿਰ, ਸੰਦੀਪ ਇੰਸਾਂ ਬਲਾਕ ਭੰਗੀਦਾਸ, ਸੁਖਵੰਤ ਸਿੰਘ 15 ਮੈਂਬਰ ਜ਼ਿੰਮੇਵਾਰ, ਸੁਖਰਾਜ 15 ਮੈਂਬਰ, ਮਹਿੰਦਰਪਾਲ 15 ਮੈਂਬਰ, ਜਸਵੰਤ ਸਿੰਘ 15 ਮੈਂਬਰ, ਜਸਵਿੰਦਰ ਸਿੰਘ 15 ਮੈਂਬਰ, ਬਲਦੇਵ ਸਿੰਘ 15 ਮੈਂਬਰ, ਤਰਸੇਮ ਸਿੰਘ, ਗੁਰਨਾਮ ਸਿੰਘ ਬਲਾਕ ਭੰਗੀਦਾਸ , ਮੇਜਰ ਸਿੰਘ 15 ਮੈਂਬਰ ਸਮੇਤ ਸਾਧ-ਸੰਗਤ ਹਾਜ਼ਰ ਸੀ।