9 ਵਜੇ ਤੱਕ ਮਿਲਣ ਲੱਗਣਗੇ ਰੁਝਾਨ
ਏਜੰਸੀ
ਗਾਂਧੀਨਗਰ, ਹਿਮਾਚਲ, 17 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਵੱਕਾਰ ਦੀ ਜੰਗ ਬਣੀਆਂ ਗੁਜਰਾਤ, ਹਿਮਾਚਲ ਵਿਧਾਨ ਸਭਾ ਚੋਣਾਂ ਦੀ ਗਿਣਤੀ ਸਖ਼ਤ ਸੁਰੱਖਿਆ ਦਰਮਿਆਨ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਵੇਗੀ ਮੋਦੀ ਅਤੇ ਸ਼ਾਹ ਦਾ ਗ੍ਰਹਿ ਸੂਬਾ ਹੋਣ ਕਾਰਨ ਦੇਸ਼ ਭਰ ਦੀ ਨਜ਼ਰ ਗੁਜਰਾਤ ਵੱਲ ਹੀ ਜ਼ਿਆਦਾ ਹੋਵੇਗੀ
ਮੁੱਖ ਚੋਣ ਅਧਿਕਾਰੀ ਬੀ. ਬੀ. ਸਵੈਨ ਨੇ ਦੱਸਿਆ ਕਿ ਸੂਬੇ ਭਰ ‘ਚ ਕੁੱਲ 37 ਵੋਟ ਗਿਣਤੀ ਕੇਂਦਰ ਬਣਾਏ ਗਏ ਹਨ ਜਿਨ੍ਹਾਂ ‘ਚ ਅਹਿਮਦਾਬਾਦ ‘ਚ ਤਿੰਨ ਅਤੇ ਆਨੰਦ ਅਤੇ ਸੂਰਤ ‘ਚ ਦੋ-ਦੋ ਅਤੇ ਬਾਕੀ 30 ਜ਼ਿਲ੍ਹਿਆਂ ‘ਚ ਇੱਕ-ਇੱਕ ਹੈ ਸਾਰੀਆਂ 182 ਵਿਧਾਨ ਸਭਾ ਸੀਟਾਂ ਲਈ ਪੋਸਟਲ ਬੈਲਟ ਦੀ ਵੋਟ ਗਿਣਤੀ ਪਹਿਲਾਂ (ਸਵੇਰੇ ਅੱਠ ਵਜੇ) ਸ਼ੁਰੂ ਹੋਵੇਗੀ ਅਤੇ ਸਾਢੇ ਅੱਠ ਵਜੇ ਤੋਂ ਈਵੀਐਮ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
ਕੁੱੱਲ 16 ਬੂਥਾਂ ‘ਤੇ ਕਮਿਸ਼ਨ ਦੇ ਆਦੇਸ਼ ਅਨੁਸਾਰ ਵੀਵੀਪੈਟ ਪਰਚੀ ਦੀ ਗਿਣਤੀ ਵੀ ਹੋਵੇਗੀ ਹਰ ਖੇਤਰ ਲਈ ਇਸ ਵਾਰ ਨਿਗਰਾਨ ਤੋਂ ਇਲਾਵਾ ਮਾਈਕ੍ਰੋ ਆਬਜ਼ਰਵਰਾਂ ਦੀ ਵੀ ਨਿਯੁਕਤੀ ਹੋਈ ਹੈ ਵੋਟਾਂ ਦੀ ਗਿਣਤੀ ਪੂਰੀ ਹੋਣ ‘ਤੇ ਸਾਰੇ ਖੇਤਰ ਦੇ ਇੱਕ ਬੂਥ ਦੇ ਵੀਵੀਪੈਟ ਪਰਚੀ ਦੀ ਵੀ ਪਾਈਲਟ ਯੋਜਨਾ ਤਹਿਤ ਗਿਣਤੀ ਅਤੇ ਮਿਲਾਨ ਕੀਤਾ ਜਾਵੇਗਾ ਕੇਂਦਰੀ ਸੁਰੱਖਿਆ ਫੋਰਸ ਸਮੇਤ ਕੁੱਲ 20 ਹਜ਼ਾਰ ਸੁਰੱਖਿਆ ਮੁਲਾਜ਼ਮ ਵੋਟ ਗਿਣਤੀ ਦੌਰਾਨ ਸਾਰੇ ਕੇਂਦਰਾਂ ‘ਤੇ ਤਾਇਨਾਤ ਹੋਣਗੇ
ਇਸ ਤੋਂ ਇਲਾਵਾ ਵੋਟ ਗਿਣਤੀ ਨਾਲ 20 ਹਜ਼ਾਰ ਮੁਲਾਜ਼ਮ ਜੁੜੇ ਰਹਿਣਗੇ ਸਮਝਿਆ ਜਾਂਦਾ ਹੈ ਕਿ ਸ਼ੁਰੂਆਤੀ ਰੁਝਾਨ ਸਵੇਰੇ 9 ਵਜੇ ਦੇ ਆਲੇ-ਦੁਆਲੇ ਮਿਲਣ ਲੱਗਣਗੇ ਸਾਰੇ ਨਤੀਜੇ ਦੁਪਹਿਰ ਤੱਕ ਆ ਜਾਣ ਦੀ ਉਮੀਦ ਹੈ ਸੂਬੇ ‘ਚ 9 ਦਸੰਬਰ ਨੂੰ ਪਹਿਲੇ ਗੇੜ ‘ਚ ਦੱਖਣੀ ਗੁਜਰਾਤ ਤੇ ਸੌਰਾਸ਼ਟਰ ਦੇ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਅਤੇ 14 ਦਸੰਬਰ ਨੂੰ ਦੂਜੇ ਅਤੇ ਆਖਰੀ ਗੇੜ ‘ਚ ਉੱਤਰ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ‘ਤੇ ਵੋਟਾਂ ਅਤੇ ਪਹਿਲੇ ਗੇੜ ਦੀਆਂ 6 ਵੋਟ ਕੇਂਦਰਾਂ ‘ਤੇ ਮੁੜ ਵੋਟਾਂ ਪਈਆਂ ਸਨ ਦੂਜੇ ਗੇੜ ਦੀਆਂ 6 ਵੋਟ ਕੇਂਦਰਾਂ ‘ਤੇ ਅੱਜ ਮੁੜ ਵੋਟਾਂ ਪੈ ਰਹੀਆਂ ਹਨ ਸਾਰੀਆਂ ਵੋਟਾਂ ਤੋਂ ਬਾਅਦ ਸਰਵੇ ਭਾਵ ਐਗਜਿਟ ਪੋਲ ‘ਚ ਭਾਜਪਾ ਨੂੰ ਹੀ ਵਾਧਾ ਵਿਖਾਇਆ ਗਿਆ ਹੈ ਹਾਲਾਂਕਿ ਮੁੱਖ ਵਿਰੋਧੀ ਕਾਂਗਰਸ ਨੇ ਇਸ ਨੂੰ ਨਕਾਰਦੇ ਹੋਏ ਇਸ ਵਾਰ ਸੂਬੇ ‘ਚ ਜਿੱਤ ਦਾ ਦਾਅਵਾ ਕੀਤਾ ਹੈ
ਦੋਵਾਂ ਪਾਰਟੀਆਂ ਦੇ ਆਗੂ ਵਰਕਰ ਅਤੇ ਸ਼ੁੱਭਚਿੰਤਕ ਤੇ ਸਮਰਥ ਅੱਜ ਸਵੇਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਪੂਰਾ ਦੇਸ਼ ਅੱਠ ਵਜੇ ਤੋਂ ਟੀਵੀ ਸੇਟ ਅਤੇ ਰੇਡੀਓ ਅਤੇ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਨਜ਼ਰ ਲਾਈ ਰੱਖੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।