GST: ਵਿਰੋਧੀ ਧਿਰ ਨੂੰ ਵਿਸ਼ਵਾਸ ‘ਚ ਲੈ ਕੇ ਅੱਗੇ ਵਧੇ ਸਰਕਾਰ, ਨਹੀਂ ਤਾਂ ਲੱਗ ਸਕਦੈ ਅੜਿੱਕਾ: ਚਿਦੰਬਰਮ

ਨਵੀਂ ਦਿੱਲੀ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਵਸਤੂ ਤੇ ਸੇਵਾ ਟੈਕਸ ਨੂੰ ਸੁਚੱਜੇ ਖੰਗ ਨਾਲ ਲਾਗੂ ਕਰਨ ਲਈ ਸਰਕਾਰ ਨੂੰ ਵਿਰੋਧੀ ਧਿਰ ਨਾਲ ਗੱਲਬਾਤ ਦੀ ਪ੍ਰਕਿਰਿਆ ਜਾਰੀ ਰੱਖਦਿਆਂ ਉਸ ਨੂੰ ਵਿਸ਼ਵਾਸ ‘ਚ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਨਹੀਂ ਤਾਂ ਇਸ ‘ਚ ਅੜਿੱਕਾ ਆ ਸਕਦਾ ਹੈ।
ਸ੍ਰੀ ਚਿਦੰਬਰਮ ਨੇ ਅੱਜ ਟਵੀਟ ਕਰਕੇ ਕਿਹਾ ਕਿ 3 ਅਗਸਤ ਨੂੰ ਸਿਆਸੀ ਸਦਭਾਵਨਾਂ ਦੇ ਚਲਦੇ ਜੀਐੱਸਟੀ ਨਾਲ ਜੁੜੀ ਸੋਧ ਬਿੱਲ ਰਾਜ ਸਭਾ ‘ਚ ਪਾਸ ਹੋਣ ਦਾ ਰਾਹ ਪੱਧਰ ਹੋ ਗਿਆ ਸੀ ਪਰ ਜੇਕਰ ਵਿਰੋਧੀ ਧਿਰ ਨਾਲ ਗੱਲਬਾਤ ਬੰਦ ਹੁੰਦੀ ਹੈ ਤੈ ਜਾਂ ਰਾਜ ਸਭਾ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਜੀਐੱਸਟੀ ਨੂੰ ਲਾਗੂ ਕਰਨ ‘ਚ ਅੜਿੱਕਾ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਰੁਖ ਨੂੰ ਵੀ ਦੁਹਰਾਇਆ ਕਿ ਜੀਐੱਸਟੀ ਦੀ ਉੱਚ ਦਰ ਨੂੰ ਜਨ ਵਿਰੋਧੀ ਕਦਮ ਵਜੋਂ ਵੇਖਿਆ ਜਾਵੇਗਾ।