ਹੁਣ ਗੋਲਡੀ ਬਰਾੜ ਨੇ ਦਿੱਤੀ ਜੱਗੂ ਭਗਵਾਨਪੁਰੀਆ ਨੂੰ ਮਾਰਨ ਦੀ ਧਮਕੀ

Goldy Brar

ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮਾਸਟਰਮਾਈਂਡ ਅਤੇ ਲਾਰੈਂਸ ਗੈਂਗ ਨੂੰ ਵਿਦੇਸ਼ੋਂ ਚਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ (Goldy Brar) ਨੇ ਚੈਲੰਜ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇੱਕ ਹਫ਼ਤੇ ’ਚ ਮਾਰਨ ਦੀ ਧਮਕੀ ਦਿੱਤੀ ਹੈ। ਫੇਸਬੁੱਕ ’ਤੇ ਧਮਕੀ ਭਰੀ ਪਾਈ ਗਈ ਇਸ ਪੋਸਟ ਵਿੱਚ ਡੀਐੱਸਪੀ ਵਿਕਰਮ ਬਰਾੜ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਧਮਕੀ ਦਿੱਤੀ ਗਈ ਹੈ। ਇਸ ਕਥਿਤ ਪੋਸਟ ਵਿੱਚ ਗੋਲਡੀ ਬਰਾੜ (Goldy Brar) ਨੇ ਆਖਿਆ ਹੈ ਕਿ ਮੈਂ ਤੇ ਮੇਰਾ ਭਰਾ ਲਾਰੈਂਸ ਬਿਸ਼ਨੋਈ ਸਭ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਹਫ਼ਤੇ ਵਿੱਚ ਅਸੀਂ ਪਹਿਲਾਂ ਜੱਗੂ ਭਗਵਾਨਪੁਰੀਆ ਤੇ ਬਾਅਦ ਵਿੱਚ ਕੌਸ਼ਲ ਚੌਧਰੀ ਨੂੰ ਮਾਰਾਂਗੇ। ਜੋ ਕਿਸੇ ਨੇ ਕਰਨਾ ਹੈ ਕਰ ਲਵੇ। ਨਾ ਅਸੀਂ ਪਹਿਲਾਂ ਕਿਸੇ ਦੇ ਕਹਿਣ ’ਤੇ ਰੁਕੇ ਤੇ ਨਾ ਹੁਣ ਰੁਕਾਂਗੇ। ਬਾਕੀ ਇੰਟੈਲੀਜੈਂਸ ਦਾ ਤੇ ਸਭ ਨੂੰ ਪਤਾ ਹੀ ਆ, ਉਹ ਵਿਚਾਰੇ ਕੀ ਕਰ ਸਕਦੇ ਨੇ। ਅਸੀਂ ਗੋਇੰਦਵਾਲ ਜੇਲ੍ਹ ਵਿੱਚ ਕਾਂਡ ਕਰਕੇ ਸਭ ਸਾਫ਼ ਕਰ ਿਦੱਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ।

ਬਾਕੀ ਜਿਹੜਾ ਡੀਐੱਸਪੀ ਵਿਕਰਮ ਬਰਾੜ ਦੂਜੇ ਪੁਲਿਸ ਵਾਲਿਆਂ ਨੂੰ ਕਹਿੰਦਾ ਫਿਰਦਾ ਹੈ ਕਿ ਮੈਂ ਕਰੂੰ ਲਾਰੈਂਸ ਦਾ ਇਨਕਾਊਂਟਰ ਇਹ ਪਹਿਲਾਂ ਆਪਣਾ ਆਪ ਸਾਂਭ ਲਵੇ। ਹਵਾ ਵਿੱਚ ਨਾ ਉੱਡੇ ਜ਼ਿਆਦਾ। ਸਾਨੂੰ ਵੀ ਪਲ-ਪਲ ਦੀ ਖ਼ਬਰ ਮਿਲਦੀ ਰਹਿੰਦੀ ਹੈ। ਪੰਜਾਬ ਸਰਕਾਰ ਨਾ ਕਹੇ ਕਿ ਅਸੀਂ ਦੱਸਿਆ ਨਹੀਂ। ਲਗਾ ਲਵੋ ਜਿੰਨੀ ਸਕਿਊਰਿਟੀ ਲਾਉਣੀ ਆ ਇਨ੍ਹਾਂ ਉੱਪਰ। ਇੱਕ ਗੱਲ ਹੋਰ ਸੁਖਜਿੰਦਰ ਰੰਧਾਵਾ ਜੋ ਆਖ ਰਿਹੈ ਕਿ ਮੈਂ ਗੈਂਗਸਟਰਾਂ ਨੂੰ ਜੁੱਤੀ ਦੀ ਨੋਕ ’ਤੇ ਰੱਖਦਾ ਸੀ, ਉਹ ਵੀ ਸੁਣ ਲਵੇ ਸਾਡੇ ਕੋਲ ਬੋਲਣ ਲਈ ਬਹੁਤ ਕੁਝ ਹੈ ਸਾਨੂੰ ਬੋਲਣ ਨੂੰ ਮਜ਼ਬੂਰ ਨਾ ਕਰੋ।

ਕੀ ਕਿਹਾ ਸਾਬਕਾ ਉੱਪ ਮੁੱਖ ਮੰਤਰੀ ਨੇ | Goldy Brar

ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੇ ਜਾਣ ’ਤੇ ਰੰਧਾਵਾ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੇ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਗੋਲਡੀ ਰਾੜ ਪੰਜਾਬ ਪੁਲਿਸ ਦੀ ਹਿਰਾਸਤ ’ਚ ਹੈ ਜਾਂ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਪਰ ਜੇਕਰ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਤਾਂ ਫਿਰ ਉਹ ਕਿੱਥੋਂ ਧਮਕੀ ਦੇ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।