ਗਿੱਲ ਨੇ ਛੇ ਸਾਲ ਬਾਅਦ ਜਿੱਤੀ ਦੱਖਣੀ ਡੇਅਰ ਰੈਲੀ

2000 ਕਿਲੋਮੀਟਰ ਲੰਮੀ ਰੈਲੀ ਬੰਗਲੌਰ ਤੋਂ 2 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਕਰਨਾਟਕ, ਮਹਾਰਾਸ਼ਟਰ ਤੋਂ ਹੁੰਦੀ ਹੋਈ ਗੋਵਾ ‘ਚ ਸਮਾਪਤ ਹੋਈ

 
ਨਵੀਂ ਦਿੱਲੀ, 8 ਸਤੰਬਰ

ਗੌਰਵ ਗਿੱਲ ਨੇ ਛੇ ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਫਿਰ ਮਾਰੂਤੀ ਸੁਜੁਕੀ ਦੱਖਣੀ ਡੇਅਰ ਰੈਲੀ ਜਿੱਤ ਲਈ ਹੈ ਗਿੱਲ ਨੇ ਇਸ ਰੈਲੀ ਨੂੰ ਪੰਜ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਪਣੇ ਨੇਵੀਗੇਟਰ ਮੂਸਾ ਸ਼ਰੀਫ ਨਾਲ ਜਿੱਤਿਆ
ਛੇ ਵਾਰ ਦੇ ਏਸ਼ੀਆ ਪੈਸੇਫਿਕ ਰੈਲੀ ਚੈਂਪੀਅਨਸ਼ਿਪ ਜੇਤੂ ਮਹਿੰਦਰਾ ਅਡਵੈਂਚਰ ਟੀਮ ਦੇ ਗੌਰਵ ਨੇ ਸਾਰੇ ਪੰਜ ਗੇੜਾਂ ‘ਚ ਜਿੱਤ ਹਾਸਲ ਕੀਤੀ ਅਤੇ 15 ਬਾਕੀ ਗੇੜ ‘ਚ ਵੀ ਅੱਧਿਆਂ ‘ਚ ਬਾਜੀ ਮਾਰੀ ਮੋਟਰਸਾਈਕਲ ਵਰਗ ‘ਚ ਵਿਸ਼ਵਾਸ ਐਸਡੀ ਨੇ ਓਵਰਆੱਲ ਖ਼ਿਤਾਬ ਆਪਣੇ ਨਾਂਅ ਕੀਤਾ

ਕੁਮਾਰ ਰਿਹਾ ਮੰਦਭਾਗਾ

 
ਚਾਰ ਗੇੜ ਤੱਕ ਅੱਗੇ ਚੱਲ ਰਹੇ ਯੁਵਾ ਕੁਮਾਰ ਬਦਕਿਸਮਤੀ ਦਾ ਸ਼ਿਕਾਰ ਹੋ ਗਏ ਯੁਵਾ ਸ਼ੁਰੂਆਤ ਤੋਂ ਹੀ ਰੈਲੀ ਲੀਡ ਕਰ ਰਹੇ ਸਨ ਰੇਸ ਸਮਾਪਤ ਹੋਣ ਤੋਂ 15 ਕਿਲੋਮੀਟਰ ਪਹਿਲਾਂ ਉਸਦੀ ਬਾਈਕ ਖ਼ਰਾਬ ਹੋ ਗਈ ਅਤੇ ਉਹ ਸਮੇਂ ‘ਤੇ ਰਿਪੇਅਰ ਨਹੀਂ ਹੋ ਸਕੀ ਇਸ ਕਾਰਨ ਉਹ ਖ਼ਿਤਾਬ ਤੋਂ ਮਰਹੂਮ ਰਹਿ ਗਏ ਗਿੱਲ ਅਤੇ ਮੂਸਾ ਦੀ ਇਕੱਠਿਆਂ ਇਹ 31ਵੀਂ ਖ਼ਿਤਾਬੀ ਜਿੱਤ ਹੈ ਗਿੱਲ ਨੇ 06.57.44 ਘੰਟੇ ਦੇ ਕੁੱਲ ਸਮੇਂ ਨਾਲ ਪੰਜ ਗੇੜ ਸਮਾਪਤ ਕੀਤੇ ਉਹ 15 ਮਿੰਟ ਦੇ ਚੰਗੇ ਭਲੇ ਵਾਧੇ ਨਾਲ ਜੇਤੂ ਰਹੇ ਆਖ਼ਰੀ ਦਿਨ ਉਹਨਾਂ ਰੈਲੀ ਦੇ ਸਭ ਤੋਂ ਲੰਮੇ 70 ਕਿਲੋਮੀਟਰ ਦੇ ਦੌਰ ਨੂੰ 1.15.50 ਮਿੰਟ ‘ਚ ਪੂਰਾ ਕੀਤਾ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।