ਗਿੱਦੜਬਾਹਾ ਦਾ ਪ੍ਰਿਯਾਂਕ ਗੋਇਲ ਬਣਿਆ ਜੱਜ

ਗਿੱਦੜਬਾਹਾ: ਪ੍ਰਿਯਾਂਕ ਗੋਇਲ ਅਤੇ ਉਸ ਦੇ ਪਰਿਵਾਰ ਦਾ ਸਨਮਾਨ ਕਰਦੇ ਹੋਏ ਅਗਰਵਾਲ ਸਭਾ ਗਿੱਦੜਬਾਹਾ ਦੇ ਪ੍ਰਧਾਨ ਸੰਜੀਵ ਸਿੰਗਲਾ ਸੁਮਨ ਤੇ ਹੋਰ।

(ਰਾਜਵਿੰਦਰ ਬਰਾੜ) ਗਿੱਦੜਬਾਹਾ। ਗਿੱਦੜਬਾਹਾ ਦਾ ਪ੍ਰਿਯਾਂਕ ਗੋਇਲ (Priyank Goyal judge) ਹਰਿਆਣਾ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਕਰਕੇ ਜੱਜ ਬਣ ਗਿਆ ਹੈ। ਅਗਰਵਾਲ ਸਭਾ ਗਿੱਦੜਬਾਹਾ ਦੇ ਪ੍ਰਧਾਨ ਸੰਜੀਵ ਸਿੰਗਲਾ ਸੁਮਨ ਨੇ ਅੱਜ ਆਪਣੀ ਟੀਮ ਸਮੇਤ ਪਿ੍ਰਯਾਂਕ ਗੋਇਲ ਦੇ ਘਰ ਪੁੱਜ ਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਜੱਜ ਪਿ੍ਰਯਾਂਕ ਗੋਇਲ ਨੂੰ ਮਹਾਰਾਜਾ ਅਗਰਸੈਨ ਜੀ ਦੀ ਤਸਵੀਰ ਭੇਂਟ ਕੀਤੀ। ਪਿ੍ਰਯਾਂਕ ਗੋਇਲ ਨੇ ਹਰਿਆਣਾ ਜੂਡੀਸ਼ੀਅਨ ਸਰਵਿਸਜ ਵੱਲੋਂ ਐਲਾਨੇ ਨਤੀਜਿਆਂ ’ਚ 75ਵਾਂ ਰੈਂਕ ਹਾਸਲ ਕੀਤਾ।

ਪ੍ਰਿਯਾਂਕ ਗੋਇਲ ਨੇ ਦਸਵੀਂ ਤੱਕ ਦੀ ਪੜ੍ਹਾਈ ਮਾਲਵਾ ਸਕੂਲ ਗਿੱਦੜਬਾਹਾ ਅਤੇ 10+2 ਤੱਕ ਦੀ ਪੜ੍ਹਾਈ ਸੇਂਟ ਜੇਵੀਅਰ ਸਕੂਲ, ਬਠਿੰਡਾ ਤੋਂ ਪਾਸ ਕਰਨ ਉਪਰੰਤ ਬੀ.ਕਾਮ, ਐੱਲ.ਐੱਲ.ਬੀ. ਅਤੇ ਐੱਲ.ਐੱਲ.ਐੱਮ. ਤੱਕ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਇਸ ਮੌਕੇ ਪ੍ਰਿਯਾਂਕ ਗੋਇਲ ਗੁਰੂ ਕਾਂਸੀ ਯੂਨੀਵਰਸਿਟੀ, ਤਲਵੰਡੀ ਸਾਬੋ ਤੋਂ ਪੀ.ਐੱਚ.ਡੀ. ਦੀ ਪੜ੍ਹਾਈ ਕਰ ਰਹੇ ਹਨ। ਇਸ ਮੌਕੇ ਪ੍ਰਿਯਾਂਕ ਗੋਇਲ ਨੇ ਦੱਸਿਆ ਕਿ ਜਦੋਂ ਚੰਡੀਗੜ੍ਹ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਮੁਨੀਸ਼ ਬਾਂਸਲ ਨੇ ਉਨ੍ਹਾਂ ਨੂੰ ਜੂਡੀਸ਼ੀਅਲ ਸਰਵਿਸਜ਼ ’ਚ ਜਾਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਉਨ੍ਹਾਂ ਪਹਿਲੀ ਵਾਰ ਭਵਿੱਖ ’ਚ ਜੱਜ ਬਣਨ ਬਾਰੇ ਸੋਚਿਆ।

ਉਨ੍ਹਾਂ ਦੱਸਿਆ ਕਿ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਕੁਝ ਸਮਾਂ ਮਾਣਯੋਗ ਸੁਪਰੀਮ ਕੋਰਟ ਵਿਖੇ ਲੀਗਲ ਰਿਸਰਚਰ ਦੇ ਤੌਰ ’ਤੇ ਮਾਣਯੋਗ ਜਸਟਿਸ ਸੰਜੀਵ ਖੰਨਾ ਨਾਲ ਕੰਮ ਕੀਤਾ ਅਤੇ ਬਾਅਦ ’ਚ ਇਸ ਸਾਲ ਪੰਜਾਬ ਪੁਲਿਸ ਦਾ ਅਸਿਸਟੈਂਟ ਲੀਗਲ ਅਫ਼ਸਰ ਦਾ ਟੈਸਟ 7ਵੇਂ ਰੈਂਕ ਨਾਲ ਕਲੀਅਰ ਕੀਤਾ ਪਰੰਤੂ ਉਨ੍ਹਾਂ ਉਕਤ ਨੌਕਰੀ ਜੁਆਇਨ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਜੂਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਲਈ ਉਨ੍ਹਾਂ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਅਤੇ ਇਸ ਸੰਬੰਧੀ ਰਾਹੁਲ ਆਈ.ਏ.ਐੱਸ. ਦਿੱਲੀ ਪਾਸੋਂ ਕੋਚਿੰਗ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਉਹ ਬਤੌਰ ਜੱਸ ਹਰ ਇੱਕ ਨੂੰ ਇਨਸਾਫ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ