ਸਿੱਧੂ ਮੂਸੇਵਾਲਾ ਕਤਲ ’ਚ ਗੈਂਗਸਟਰ ਜੱਗੂ ਭਗਵਾਨਪੁਰੀਆਂ ਵੀ ਸ਼ਾਮਲ

ਦਿੱਲੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆ ਰਹੀ ਹੈ ਪੁਲਿਸ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu MooseWala Murder) ’ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਿੱਧੂ ਕਤਲ ਮਾਮਲੇ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂਅ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ’ਚੋਂ ਦੋ ਜੱਗੂ ਭਗਵਾਨਪੁਰੀਆ ਨੇ ਦਿੱਤੇ ਸਨ. ਜੱਗੂ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਵਾਲੇ ਸਿੰਡੀਕੇਟ ਦਾ ਹੀ ਮੈਂਬਰ ਹੈ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ। ਉੱਥੋਂ ਪੁਲਿਸ ਨੂੰ ਜੱਗੂ ਦਾ ਪ੍ਰੋਡਕਸ਼ਨ ਵਾਰੰਟ ਮਿਲ ਗਿਆ। ਜਿਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ’ਚੋਂ ਉਸ ਨੂੰ ਹਿਰਾਸਤ ’ਚ ਲੈ ਕੇ ਪੰਜਾਬ ਲਿਆਂਦਾ ਜਾ ਰਿਹਾ ਹੈ।

sidhu mooswala, MooseWala Murder Case

ਪੁਲਿਸ ਨੂੰ ਜੱਗੂ ਦਾ ਟ੍ਰਂਜਿਟ ਰਿਮਾਂਡ ਵੀ ਮਿਲ ਗਿਆ ਹੈ। ਉਸ ਨੂੰ ਮਾਨਸਾ ਕੋਰਟ ’ਚ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ। ਜਿਸ ਤੋਂ ਬਾਅਦ ਸਿੱਧੂ ਕਤਲ ਮਾਮਲੇ ’ਚ ਹੋਰ ਵੀ ਅਹਿਮ ਖੁਲਾਸੇ ਹੋਣਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੱਗੂ ਭਗਵਾਨਪੁਰੀਆ ਤੋਂ ਪਹਿਲਾਂ ਵੀ ਪੁਛਗਿੱਛ ਹੋ ਚੁੱਕੀ ਹੈ। ਜਿਸ ’ਚ ਉਸ ਨੇ ਦੱਸਿਆ ਸੀ ਕਿ ਤਿਹਾੜ ਜੇਲ੍ਹ ਤੋਂ ਉਸ ਦੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾਣ ਨਾਲ ਗੱਲ ਹੁੰਦੀ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਦੀ ਬੈਰਕ ਬਦਲ ਦਿੱਤੀ ਗਈ ਸੀ।

ਕਤਲ ਕਰਨ ਲਈ ਪਾਕਿਸਤਾਨ ਤੋਂ ਲਿਆਂਦੇ ਗਏ ਸਨ ਹਥਿਆਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਰੋਜ਼ਾਨਾ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਲਾਰੈਂਸ ਬਿਸ਼ਨੋਈ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਲਾਰੈਂਸ ਗੈਂਗ ਕੋਡ ਵਰਡ ’ਚ ਗੱਲ ਕਰ ਰਿਹਾ ਸੀ। ਮੂਸੇਵਾਲਾ (Sidhu MooseWala) ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਕੈਨੇਡਾ ਤੋਂ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਨੂੰ ਕਾਲ ਕੀਤੀ ਸੀ। ਗੋਲਡੀ ਨੇ ਕੋਡ ਵਰਡ ’ਚ ਕਿਹਾ ਸੀ ਕਿ ‘ਗਿਆਨੀ ਦਾ ਕੰਮ ਹੋ ਗਿਆ’। ਜਿਸ ਦਾ ਮਤਲਬ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੇ ਕਤਲ ਲਈ ਹਥਿਆਰ ਪਾਕਿਸਤਾਨ ਤੋਂ ਲਿਆਂਦੇ ਗਏ ਸਨ। ਇਨ੍ਹਾਂ ਨੂੰ ਡਰੋਨ ਰਾਹੀਂ ਕਈ ਗੇੜਿਆਂ ’ਚ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਬੈਗ ’ਚ ਭਰ ਕੇ ਸ਼ਾਰਪ ਸ਼ੂਟਰ ਪ੍ਰਿਆ ਵਰਤ ਫੌਜੀ ਤੱਕ ਪਹੁੰਚਾਏ ਗਏ। ਪੁਲਿਸ ਨੂੰ ਸ਼ੱਕੀ ਫਾਰਚਿਊਨਰ ਗੱਡੀ ਦਾ ਪਤਾ ਵੀ ਚੱਲਿਆ ਹੈ ਜਿਸ ਰਾਹੀਂ ਹਥਿਆਰ ਸਪਲਾਈ ਕੀਤੇ ਗਏ ਸਨ।

ਸਿੱਧੂ ਮੂਸੇਵਾਲਾ (Sidhu MooseWala) ਕਤਲ ਦੀ ਸਾਜਿਸ਼ ਲਾਰੈਂਸ ਨੇ ਤਿਹਾੜ ਜੇਲ੍ਹ ’ਚ ਬੈਠ ਕੇ ਘੜੀ ਗਈ। ਇਸ ਤੋਂ ਬਾਅਦ ਉਸ ਨੇ ਬਠਿੰਡਾ ਤੇ ਦੂਜੀਆਂ ਜੇਲ੍ਹਾਂ ’ਚ ਬੈਠੇ ਗੈਂਗਸਟਰਾਂ ਨਾਲ ਸੰਪਰਕ ਕੀਤਾ। ਇਸ ’ਚ ਮਨਪ੍ਰੀਤ ਮਨੂੰ, ਸਰਾਜ ਮਿੰਟੂ ਸ਼ਾਮਲ ਹਨ। ਸ਼ਾਰਪ ਸ਼ੂਟਰਸ ਨੂੰ ਮੱਦਦ ਮੁਹੱਈਆ ਕਰਵਾਉਣ ਦਾ ਕੰਮ ਜੇਲ੍ਹ ’ਚ ਬੈਠ ਕੇ ਹੀ ਗੈਂਗਸਰਟ ਨੇ ਆਪਣੇ ਗੁਰਗਿਆਂ ਰਾਹੀਂ ਕੀਤਾ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਲਾਰੈਂਸ ਤਿਹਾੜ ਜੇਲ੍ਹ ’ਚ ਮੋਬਾਇਲ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਲਾਰੈਂਸ ਨੇ ਕਪੂਰਥਲਾ ਜੇਲ੍ਹ ’ਚ ਕਿਸੇ ਗੈਂਗਸਟਰ ਨਾਲ ਗੱਲ ਵੀ ਕੀਤੀ ਜੋ ਗੋਲਡੀ ਬਰਾੜ ਨਾਲ ਸੰਪਰਕ ’ਚ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ